04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੜ੍ਹੀ ਅਜੀਤ ਸਿੰਘ ਵਿਖੇ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ <br/>

ਸੱਭਿਆਚਾਰਕ ਮੇਲੇ 'ਚ ਗਾਇਕ ਫਿਰੋਜ਼ ਖਾਨ, ਆਤਮਾ ਬੁੱਢੇਵਾਲੀਆਂ, ਗਾਇਕਾ ਬਲਜਿੰਦਰ ਰਿੰਪੀ ਆਪਣਾ ਪ੍ਰੋਗਰਾਮ ਪੇਸ਼ ਕਰਦੇ ਅਤੇ ਵਿਧਾਇਕ ਡਾ. ਨਛੱਤਰ ਪਾਲ, ਪ੍ਰਵੀਨ ਬੰਗਾ ਤੇ ਹੋਰਾਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਛਿੰਝ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਐਨ. ਆਰ. ਆਈ. ਵੀਰ | ਤਸਵੀਰਾਂ : ਕੁਲਦੀਪ ਸਿੰਘ ਝਿੰਗੜ <br/> 23-09-2025
ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਇਲਾਕਾ ਨਿਵਾਸੀ ਤੇ ਸਮਾਜ ਸੇਵੀ ਮਹਿੰਦਰ ਸਿੰਘ ਅਣਦੇਹ ਯੂ. ਐਸ. ਏ. ਗੜ੍ਹੀ, ਬਹਾਦਰ ਸਿੰਘ ਗਰਚਾ ਜਰਮਨੀ, ਗਾਇਕ ਤੇ ਨੰਬਰਦਾਰ ਰਾਜ ਕੁਮਾਰ ਦਦਰਾਲ ਕੈਨੇਡਾ, ਸੰਤੋਖ ਸਿੰਘ ਅਣਦੇਹ ਯੂ. ਐਸ. ਏ. ਦਾ ਪਰਿਵਾਰ, ਕੁਲਦੀਪ ਸਿੰਘ ਛੋਕਰ ਯੂ. ਐਸ. ਏ., ਸੰਸਾਰ ਚੰਦ ਧੀਰ ਜਰਮਨੀ, ਹਰਜਿੰਦਰ ਸਿੰਘ ਯੂ. ਕੇ., ਕੁਲਵਿੰਦਰ ਸਿੰਘ ਪੁਰੇਵਾਲ ਹਾਲੈਂਡ, ਬਲਜਿੰਦਰ ਸਿੰਘ ਕੈਨੇਡਾ, ਰੇਸ਼ਮ ਧੀਰ ਗ੍ਰੀਸ, ਬੂਰੀ ਧੀਰ ਗ੍ਰੀਸ, ਸੰਤੋਖ ਸਿੰਘ ਅਣਦੇਹ ਯੂ. ਐੱਸ. ਏ., ਤੀਰਥ ਰਾਮ ਦਦਰਾਲ ਜਰਮਨੀ ਆਦਿ ਐਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਚੱਲ ਰਹੇ ਚਾਰ ਦਿਨਾ ਸੱਭਿਆਚਾਰਕ ਤੇ ਛਿੰਝ ਮੇਲੇ ਦੇ ਤੀਜੇ ਦਿਨ ਸਵੇਰੇ ਭੋਗ ਪਾਏ ਗਏ | ਉਪਰੰਤ ਖੁੱਲੇ੍ਹ ਪੰਡਾਲ ਵਿਚ ਸੱਭਿਆਚਾਰਕ ਮੇਲਾ ਸ਼ੁਰੂ ਹੋਇਆ | ਜਿਸ ਦਾ ਉਦਘਾਟਨ ਮੁੱਖ ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਅਵਤਾਰ ਸਿੰਘ ਦਿਓਲ, ਬਲਕਾਰ ਸਿੰਘ ਅਣਦੇਹ, ਬਹਾਦਰ ਸਿੰਘ ਗਰਚਾ ਜਰਮਨੀ ਆਦਿ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਕੀਤਾ | ਇੰਟਰਨੈਸ਼ਨਲ ਗਾਇਕ ਆਤਮਾ ਬੁੱਢੇਵਾਲੀਆਂ, ਬਲਜਿੰਦਰ ਕੌਰ ਰਿੰਪੀ, ਤਰਜਮਾਨ ਕੌਰ ਤੋਂ ਇਲਾਵਾ ਵਿਸਵ ਪ੍ਰਸਿਧ ਉੱਘੇ ਗਾਇਕ ਫ਼ਿਰੋਜ਼ ਖ਼ਾਨ ਵਲੋਂ ਆਪਣੇ ਸੁਪਰਹਿੱਟ ਗੀਤਾਂ ਨਾਲ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ | ਸੱਭਿਆਚਾਰਕ ਮੇਲੇ ਵਿਚ ਡਾ. ਨਛੱਤਰ ਪਾਲ ਹਲਕਾ ਵਿਧਾਇਕ ਨਵਾਂਸ਼ਹਿਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰਬੰਧਕ ਰੂਪ ਲਾਲ ਧੀਰ ਤੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ ਵੱਲੋਂ ਸਾਥੀ ਪ੍ਰਬੰਧਕਾਂ ਨਾਲ ਗਾਇਕ ਫ਼ਿਰੋਜ਼ ਖ਼ਾਨ, ਗਾਇਕ ਆਤਮਾ ਬੁੱਢੇਵਾਲੀਆਂ ਐਂਡ ਪਾਰਟੀ ਤੋਂ ਇਲਾਵਾ ਮੁੱਖ ਮਹਿਮਾਨ ਵਿਧਾਇਕ ਡਾ. ਨਛੱਤਰ ਪਾਲ ਤੇ ਉਨ੍ਹਾਂ ਨਾਲ ਪ੍ਰਵੀਨ ਬੰਗਾ ਸੀਨੀਅਰ ਬਸਪਾ ਆਗੂ, ਮਨੋਹਰ ਲਾਲ ਕਮਾਮ, ਸੋਮ ਨਾਥ ਰਟੈਂਡਾ, ਸੋਹਣ ਲਾਲ ਰਟੈਂਡਾ ਨੂੰ ਸਨਮਾਨਿਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ 23 ਸਤੰਬਰ ਨੂੰ ਭਾਰੀ ਛਿੰਝ ਮੇਲੇ 'ਚ ਉੱਚ ਕੋਟੀ ਦੇ ਪਹਿਲਵਾਨ ਭਿੜਨਗੇ | ਇਸ ਮੌਕੇ ਬਲਵੀਰ ਸਿੰਘ ਦਦਰਾਲ, ਜਸਵਿੰਦਰ ਦਦਰਾਲ ਜੇ. ਈ., ਗੋਬਿੰਦ ਸਿੰਘ ਧੀਰ ਪੰਚ, ਬਲਿਹਾਰ ਸਿੰਘ ਅਣਦੇਹ, ਭੁਪਿੰਦਰ ਸਿੰਘ ਗਿੱਲ, ਜੋਗਾ ਸਿੰਘ ਧੀਰ, ਮਾ. ਸਤਨਾਮ ਧੀਰ, ਮੇਜਰ ਸਿੰਘ ਥਿਆੜਾ, ਜਗੀਰੀ ਰਾਮ ਮੇਹਟ, ਸੁਖਬੀਰ ਸਿੰਘ ਥਿਆੜਾ, ਗੁਰਪਾਲ ਧੀਰ, ਸੰਦੀਪ ਧੀਰ, ਦੀਪਾ ਜੱਟ, ਅਨੰਤ ਰਾਮ ਦਦਰਾਲ, ਇਕਬਾਲ ਸਿੰਘ ਚਾਹਲ, ਬਲਰਾਜ ਜੌਨੀ, ਸੁਰਜੀਤ ਚਾਹਲ, ਸਤਿੰਦਰ ਥਿਆੜਾ, ਸਰੂਪ ਧੀਰ, ਗੁਦਾਵਰ ਰਾਮ, ਹਨੀ ਦਦਰਾਲ, ਜਸਪਾਲ ਧੀਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਵਲੋਂ ਹਿਮਾਚਲ ਦੇ ਥਾਂਚੀ ਤੇ ਲੂਹਰੀ ਜ਼ਿਲ੍ਹਾ ਮੰਡੀ ਦੇ ਵੱਖ-ਵੱਖ ਪਿੰਡਾਂ ਨੂੰ... ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਸਿਟੀ ਪੁਲਿਸ ਬੰਗਾ ਵਲੋਂ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।