04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਨਾਤਨ ਧਰਮ ਸਭਾ ਬਲਾਚੌਰ ਤੇ ਮਾਨਵ ਸੇਵਾ ਸੰਮਤੀ ਬਲਾਚੌਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤੀਜਾ ਟਰੱਕ ਰਵਾਨਾ <br/>

ਸਨਾਤਨ ਧਰਮ ਸਭਾ ਬਲਾਚੌਰ ਤੇ ਮਾਨਵ ਸੇਵਾ ਸੰਮਤੀ ਬਲਾਚੌਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤੀਜਾ ਟਰੱਕ ਰਵਾਨਾ ਕਰਨ ਮੌਕੇ ਹਾਜ਼ਰ ਸਤਿਕਾਰਯੋਗ ਸ਼ਖ਼ਸੀਅਤਾਂ | ਤਸਵੀਰ : ਨਰੇਸ਼ ਧੌਲ <br/> 23-09-2025
ਬਲਾਚੌਰ, 22 ਸਤੰਬਰ (ਨਰੇਸ਼ ਧੌਲ)-ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਤੇ ਉਸ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਹੋਇਆਂ ਲੋੜਵੰਦਾਂ ਦੀ ਮਦਦ ਲਈ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ | ਇਸੇ ਤਹਿਤ ਸਨਾਤਨ ਧਰਮ ਸਭਾ ਬਲਾਚੌਰ ਤੇ ਮਾਨਵ ਸੇਵਾ ਸੰਮਤੀ ਬਲਾਚੌਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤੀਜੀ ਗੱਡੀ ਰਵਾਨਾ ਕੀਤੀ ਗਈ | ਇਸ ਸੰਬੰਧੀ ਸਨਾਤਨ ਧਰਮ ਸਭਾ ਬਲਾਚੌਰ ਦੇ ਜਰਨਲ ਸਕੱਤਰ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਪਹਿਲੀ ਗੱਡੀ ਵਿਚ 100 ਕੁਇੰਟਲ ਪਸ਼ੂਆਂ ਦਾ ਚਾਰਾ ਹੜ੍ਹ ਪੀੜਤ ਖੇਤਰਾਂ ਵਿਚ ਭੇਜਿਆ ਗਿਆ ਸੀ | ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਤੀਜੀ ਗੱਡੀ ਜਿਸ ਵਿਚ ਬਿਸਤਰੇ ਤੇ ਕੱਪੜੇ ਆਦਿ ਸ਼ਾਮਿਲ ਸਨ, ਡੇਰਾ ਬਾਬਾ ਨਾਨਕ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਰਵਾਨਾ ਕਰ ਦਿੱਤੀ ਗਈ ਹੈ | ਉਨ੍ਹਾਂ ਸਮੂਹ ਦਾਨੀ ਸੱਜਣਾਂ ਰਿੱਕੀ ਬਜਾਜ, ਜੋਗਿੰਦਰ ਸਿੰਘ ਸੋਹਨਪਾਲ, ਅਸ਼ੋਕ ਕੁਮਾਰ (ਕਾਂਸ਼ੀ ਵੰਸ਼ੀ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਉਧਨਵਾਲ ਖੁਰਦ ਤੇ ਬਲਾਚੌਰ ਦੇ ਸਾਰੇ ਹੀ ਮੰਦਰਾਂ ਦੀਆਂ ਕਮੇਟੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਬਾਕੀ ਲੋਕਾਂ ਨੂੰ ਵੀ ਇਸ ਔਖੀ ਘੜੀ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਹੜ੍ਹ ਪ੍ਰਭਾਵਿਤ ਲੋਕਾਂ ਲਈ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣਾ ਚਾਹੁੰਦੇ ਹਨ, ਉਹ ਸ੍ਰੀ ਵਿਸ਼ਵਕਰਮਾ ਮੰਦਰ, ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਸੰਪਰਕ ਕਰ ਸਕਦਾ ਹੈ | ਇਸ ਮੌਕੇ ਮਾਨਵ ਸੇਵਾ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਨੰਬਰਦਾਰ, ਰਨਦੀਪ ਕੌਸ਼ਲ, ਰਾਣਾ ਧਰੁਵ ਸਿੰਘ, ਅਨਿਲ ਕੁਮਾਰ, ਨਰਿੰਦਰ ਸੂਦਨ, ਨਵੀਨ ਸੰਦੇਸ਼, ਰਾਣਾ ਸੁਭਾਸ਼ ਚੰਦ, ਸ਼ੇਖਰ ਪਾਲ, ਰਾਜੂ ਅਨੰਦ, ਸੋਮ ਨਾਥ ਤੱਕਲਾ, ਸੁਰਿੰਦਰ ਪਨੇਸਰ, ਪ੍ਰਦੀਪ ਨਾਗਪਾਲ, ਪ੍ਰਦੀਪ ਨਾਗਪਾਲ, ਅਨਮੋਲ ਕਪਿਲ, ਵਿਸ਼ਵਰਾਜ ਕੌਸ਼ਲ, ਅਨੂਪ ਕੁਮਾਰ, ਵਰਿੰਦਰ ਭੁੰਬਲਾ, ਨੰਦ ਕਿਸ਼ੋਰ ਆਦਿ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਰਾਮਪੁਰ ਅਟਾਰੀ ਗੁਰਮਤਿ ਸਮਾਗਮ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ <br/> ਅਗਲੀ ਖ਼ਬਰ ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਵਲੋਂ ਹਿਮਾਚਲ ਦੇ ਥਾਂਚੀ ਤੇ ਲੂਹਰੀ ਜ਼ਿਲ੍ਹਾ ਮੰਡੀ ਦੇ ਵੱਖ-ਵੱਖ ਪਿੰਡਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।