ਨਵਾਂਸ਼ਹਿਰ, 15 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਛਿੰਝ ਕਮੇਟੀ ਹੀਰਾ ਜੱਟਾਂ ਮੁਹੱਲਾ ਨਵਾਂਸ਼ਹਿਰ ਵੱਲੋਂ ਲੱਖ ਦਾਤਾ ਪੀਰ ਦਾ ਸਾਲਾਨਾ ਛਿੰਝ ਮੇਲਾ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੋਂ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਤੋਂ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਦਰਬਾਰਾ ਸਿੰਘ ਹੀਰ ਪ੍ਰਧਾਨ ਟਰੱਕ ਯੂਨੀਅਨ ਨਵਾਂਸ਼ਹਿਰ ਅਤੇ ਪ੍ਰਧਾਨ ਮੇਜਰ ਸਿੰਘ ਸਾਧੜਾ ਨੇ ਦੱਸਿਆ ਕਿ ਲੱਖ ਦਾਤਾ ਪੀਰ ਦੇ ਕਰਵਾਏ ਸਲਾਨਾ ਛਿੰਝ ਮੇਲੇ ਜਿਸ ਵਿੱਚ ਉਚ ਕੋਟੀ ਦੇ ਪਹਿਲਵਾਨ ਗੌਰਵ ਮਾਛੀਵਾੜਾ, ਦਿਨੇਸ਼ ਘੋਲੀਆਂ, ਤਾਲਿਬ ਬਾਬਾ ਫਲਾਹੀਆਂ ਜੋਂਟੀ ਗੁੱਜਰ, ਪਹਿਲਵਾਨਾਂ ਦੇ ਘੋਲ ਕਰਵਾਏ ਜਾਣਗੇ ਅਤੇ ਜੇਤੂ ਪਹਿਲਵਾਨਾਂ ਨੂੰ ਸਪਲੈਂਡਰ ਮੋਟਰਸਾਈਕਲ ਅਤੇ ਹੋਰ ਇਨਾਮ ਵੀ ਦਿੱਤੇ ਜਾਣਗੇ | ਛਿੰਝ ਮੇਲੇ ਦੌਰਾਨ ਲੱਕੀ ਡਰਾਅ ਕੱਢੇ ਜਾਣਗੇ ਜਿਸਦੇ ਕੂਪਨ ਸ਼ਾਮ 4 ਵਜੇ ਤੱਕ ਦਰਸ਼ਕਾਂ ਨੂੰ ਮੁਫ਼ਤ ਦਿੱਤੇ ਜਾਣ ਜਿਸ ਵਿੱਚ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ | ਦਲਬਾਰਾ ਸਿੰਘ ਹੀਰ ਨੇ ਅਪੀਲ ਕੀਤੀ ਗਈ ਇਸ ਛਿੰਝ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓ |