16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਹਲਕਾ ਵਿਧਾਇਕ ਡਾ. ਸੁੱਖੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ 16.75 ਲੱਖ ਦੇ ਚੈੱਕ ਵੰਡੇ

ਅਜੀਤ ਡੈਸਕ 17-10-2025
ਬੰਗਾ, 16 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਬੰਗਾ ਹਲਕੇ ਦੀਆਂ ਵੱਖ-ਵੱਖ ਪੰਚਾਇਤ ਨੂੰ 16.75 ਲੱਖ ਦੇ ਚੈੱਕ ਵੰਡੇ ਇਹ ਰਕਮ ਪਿੰਡ ਪੱਧਰ 'ਤੇ ਹੋ ਰਹੇ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ, ਜਿਸ 'ਚ ਗਲੀਆਂ-ਨਾਲੀਆਂ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀ ਸੁਵਿਧਾ, ਸਟ੍ਰੀਟ ਲਾਈਟਾਂ, ਸਫਾਈ ਤੇ ਹੋਰ ਜ਼ਰੂਰੀ ਲੋੜਾਂ ਸ਼ਾਮਿਲ ਹਨ | ਡਾ. ਸੁੱਖੀ ਨੇ ਕਿਹਾ ਕਿ ਸਾਡਾ ਮਕਸਦ ਹਰ ਪਿੰਡ ਤੱਕ ਵਿਕਾਸ ਪਹੁੰਚਾਉਣਾ ਹੈ | ਪੰਚਾਇਤਾਂ ਨੂੰ ਅਧਿਕਾਰ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਆਪਣੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰ ਸਕਣ | ਇਸ ਰਕਮ ਦੀ ਵਰਤੋਂ ਪੂਰੇ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਫੰਡ ਜਾਰੀ ਕੀਤੇ ਜਾਣਗੇ | ਇਸ ਮੌਕੇ ਸੋਹਣ ਲਾਲ ਢੰਡਾ (ਜ਼ਿਲ੍ਹਾ ਪ੍ਰਧਾਨ ਐਸ. ਸੀ, ਵਿੰਗ), ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਪਵਨਜੀਤ ਸਿੰਘ ਸਿੱਧੂ (ਹਲਕਾ ਸੰਗਠਨ ਇੰਚਾਰਜ ਬੰਗਾ), ਸਰਪੰਚ ਸਤਪਾਲ ਲੌਂਗੀਆ ਗੋਬਿੰਦਪੁਰ, ਸਰਪੰਚ ਪਿਆਰਾ ਰਾਮ ਹੀਉਂ, ਅਮਰਜੀਤ ਸਿੰਘ ਨੰਬਰਦਾਰ ਗੋਬਿੰਦਪੁਰ, ਹਰਪ੍ਰੀਤ ਸਿੰਘ ਸਰਪੰਚ ਸੱਲ੍ਹ ਕਲਾਂ, ਦਾਰਾ ਸਿੰਘ ਸਰਪੰਚ ਕਲੇਰਾਂ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ, ਅਮਰਜੀਤ ਖਟਕੜ, ਸਤਨਾਮ ਸਰਪੰਚ ਮੇਹਲੀ, ਨਛੱਤਰ ਕੌਰ ਸਰਪੰਚ ਪੱਦੀ ਮੱਠਵਾਲੀ, ਅਵਤਾਰ ਕੌਰ ਸਰਪੰਚ ਖਾਨਪੁਰ, ਹਰਮੇਸ਼ ਲਾਲ, ਹਰਦੀਪ ਪੰਚ, ਜਸਪ੍ਰੀਤ ਸਿੰਘ ਸਰਪੰਚ ਫਰਾਲਾ, ਹਰਪਲ ਸਿੰਘ ਪੰਚ, ਹਰਬੰਸ ਲਾਲ ਪੰਚ, ਜਗਨ ਨਾਥ ਸੰਧਵਾਂ, ਗੁਰਨੇਕ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਕਮਲਜੀਤ ਮੇਹਲੀ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੀ ਮਹੀਨਾਵਰ ਮੀਟਿੰਗ 'ਚ 17 ਮਤੇ ਸਰਬਸੰਮਤੀ ਨਾਲ ਪਾਸ, ਦੋ ਰੱਦ ਅਗਲੀ ਖ਼ਬਰ ਜ਼ਿਲ੍ਹੇ ਦੇ 60 ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।