ਰੱਤੂ ਜਠੇਰਿਆਂ ਦਾ ਮੇਲਾ 19 ਨੂੰ
ਅਜੀਤ ਡੈਸਕ
17-10-2025
ਜਲੰਧਰ, 16 ਅਕਤੂਬਰ (ਅ. ਬ.)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਤੂ ਜਠੇਰਿਆਂ ਦਾ ਮੇਲਾ 19 ਅਕਤੂਬਰ, ਦਿਨ ਐਤਵਾਰ ਨੂੰ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ | 9 ਵਜੇ ਝੰਡੇ ਦੀ ਰਸਮ ਤੋਂ ਬਾਅਦ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ | ਉਪਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ | ਇਹ ਸੂਚਨਾ ਪ੍ਰਧਾਨ ਮਾਸਟਰ ਜਸਵੰਤ ਸਿੰਘ, ਜਸਵੀਰ ਸਿੰਘ, ਗੁਰਨਾਮ ਸਿੰਘ ਪਿੰਡ ਘੁੜਿਆਲ ਵਲੋਂ ਦਿੱਤੀ ਗਈ |
ਕੈਂਥ ਜਠੇਰਿਆਂ ਦਾ ਮੇਲਾ 19 ਨੂੰ
ਜਲੰਧਰ, 16 ਅਕਤੂਬਰ (ਅ. ਬ.)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਥ ਜਠੇਰਿਆਂ ਦਾ ਮੇਲਾ ਪਿੰਡ ਬਸੀ ਮੁਸ਼ਤਫਾ, ਊਨਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 19 ਅਕਤੂਬਰ, ਦਿਨ ਐਤਵਾਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ | 19 ਅਕਤੂਬਰ, ਸਵੇਰੇ 9 ਵਜੇ ਝੰਡੇ ਦੀ ਰਸਮ ਤੋਂ ਉਪਰੰਤ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਇਹ ਸੂਚਨਾ ਪ੍ਰਬੰਧਕ ਕਮੇਟੀ ਪ੍ਰਧਾਨ ਸੰਤੋਖ ਸਿੰਘ, ਪਿੰਡ ਘੁੜਿਆਲ, ਪਰਗਟ ਸਿੰਘ ਪਿੰਡ ਰਾਏਪੁਰ ਰਸੂਲਪੁਰ, ਸੀਤਲ ਸਿੰਘ ਪਿੰਡ ਨੰਗਲ ਸ਼ਹੀਦਾਂ ਅਤੇ ਜਗਦੀਸ਼ ਸਿੰਘ ਪਿੰਡ ਘੁੜਿਆਲ ਵਲੋਂ ਦਿੱਤੀ ਗਈ |