ਬੰਗਾ, 16 ਅਕਤੂਬਰ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਦੀ ਇਕ ਅਹਿਮ ਮੀਟਿੰਗ ਸੀ. ਪੀ. ਐੱਮ., ਸੀ. ਪੀ. ਆਈ. ਦਫ਼ਤਰ ਬੰਗਾ ਵਿਖੇ ਮੋਹਣ ਬੀਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਭਾ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਚਰਚਾ ਕੀਤੀ ਗਈ | ਇਸ ਲਈ ਸਭਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਅਣਥੱਕ ਮੈਂਬਰ ਸ਼ਿੰਗਾਰਾ ਲੰਗੇਰੀ ਨੂੰ ਸਰਬ ਸੰਮਤੀ ਨਾਲ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਦਾ ਜਨਰਲ ਸਕੱਤਰ ਚੁਣਿਆ ਗਿਆ | ਇਸੇ ਤਰ੍ਹਾਂ ਸਭਾ ਦੇ ਸਰਗਰਮ ਮੈਂਬਰ ਜਸਪਾਲ ਹੀਉਂ ਨੂੰ ਸਹਾਇਕ ਖਜ਼ਾਂਨਚੀ ਚੁਣਿਆ ਗਿਆ | ਸਭਾ ਦੇ ਪ੍ਰਧਾਨ ਤੇ ਸਮੂਹ ਮੈਂਬਰਾ ਨੇ ਇਸ ਚੋਣ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਦੋਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਪੇਸ਼ ਕੀਤੀ | ਨਵੇਂ ਚੁਣੇ ਗਏ ਅਹੁਦੇਦਾਰਾਂ ਸ਼ਿੰਗਾਰਾ ਲੰਗੇਰੀ ਤੇ ਜਸਪਾਲ ਹੀਉਂ ਨੇ ਇਹ ਅਹਿਦ ਕੀਤਾ ਕਿ ਉਹ ਇਲਾਕੇ ਵਿਚ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਰ ਕੰਮ ਕਰਨਗੇ | ਇਸ ਮੌਕੇ ਸਭਾ ਵਲੋਂ ਭਵਿੱਖ 'ਚ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮਾਂ ਦੀ ਰੂਪ ਰੇਖਾ ਉਲੀਕੀ ਗਈ ਜੋ ਪ੍ਰੈੱਸ ਨਾਲ ਜਲਦ ਸਾਂਝੀ ਕੀਤੀ ਜਾਵੇਗੀ | ਮੀਟਿੰਗ ਦੌਰਾਨ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਦੇ ਅਹੁਦੇਦਾਰਾਂ 'ਚੋਂ ਮੋਹਣ ਬੀਕਾ, ਦੀਪ ਕਲੇਰ, ਪਰਮਜੀਤ ਚਾਹਲ, ਜਸਵੰਤ ਖਟਕੜ, ਮਾ. ਹਰਜੋਗ ਸਿੰਘ, ਪੱਤਰਕਾਰ ਰੇਸ਼ਮ ਕਲੇਰ, ਖੁਸ਼ੀ ਰਾਮ ਗੁਣਾਚੌਰ, ਤਲਵਿੰਦਰ ਸ਼ੇਰਗਿੱਲ, ਧਰਮਿੰਦਰ ਮਸਾਣੀ, ਕਿ੍ਸ਼ਨ ਹੀਉਂ, ਜਸਪਾਲ ਹੀਉਂ, ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |