ਬੰਗਾ, 16 ਅਕਤੂਬਰ ( ਸੁਰਿੰਦਰ ਸਿੰਘ ਕਰਮ ਲਧਾਣਾ)-ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਕੰਪਿਊਟਰ ਸਾਇੰਸ ਵਿਭਾਗ ਵਲੋਂ 'ਆਰਟੀਫਿਸ਼ਲ ਇੰਟੈਲੀਜੈਂਸ ਟੂਲਜ਼' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ, ਜਿਸ ਵਿਚ ਡਾ. ਅਜੇ ਦੱਤਾ ਮੁਖੀ ਕੰਪਿਊਟਰ ਵਿਭਾਗ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਏ. ਆਈ. ਟੂਲਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਏ. ਆਈ. ਟੂਲਜ਼ ਨਾ ਸਿਰਫ ਕੰਮ ਨੂੰ ਆਸਾਨ ਬਣਾਉਂਦੇ ਹਨ ਸਗੋਂ ਕਮਾਈ ਦਾ ਸਾਧਨ ਵੀ ਬਣਦੇ ਹਨ | ਇਨ੍ਹਾਂ ਦੀ ਸਹੀ ਵਰਤੋਂ ਨਾਲ ਵਧੀਆ ਆਮਦਨੀ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਟੂਲਜ਼ ਨੂੰ ਆਪਣੇ ਪੜ੍ਹਾਈ ਲਈ ਸਿੱਖਣ ਅਤੇ ਸਮਝਣ ਵਿਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਏ. ਆਈ. ਟੂਲਜ਼ ਦੀ ਲਾਈਵ ਡੈਮੋ ਵੀ ਦਿੱਤੀ ਜਿਸ ਵਿਚ ਆਸਾਈਨਮੈਂਟ, ਪੀ. ਪੀ. ਟੀਜ਼ ਤੇ ਕੋਡਿੰਗ ਬਹੁਤ ਘੱਟ ਸਮੇਂ ਵਿਚ ਤਿਆਰ ਕਰਕੇ ਵੀ ਦਿਖਾਈ | ਇਸ ਮੌਕੇ ਪ੍ਰੋ. ਗੁਲਬਹਾਰ ਸਿੰਘ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਨੂੰ ਭਵਿੱਖ ਦੀ ਤਿਆਰੀ ਲਈ ਤਕਨੀਕੀ ਰੂਪ ਵਿਚ ਮਜ਼ਬੂਤ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਆਈ. ਟੀ. ਵਿਚ ਆਉਣ ਵਾਲੇ ਨਵੇਂ ਬਦਲਾਉ ਬਾਰੇ ਜਾਗਰੂਕ ਕਰਦੇ ਹਨ | ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਸੰਦੀਪ ਕੌਰ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਲਈ ਇਕ ਪ੍ਰੇਰਣਾ ਦਾ ਸਰੋਤ ਹੈ, ਜਿਸ ਨੂੰ ਸਿਰਫ ਵਰਤਣਾ ਨਹੀ, ਸਮਝਣਾ ਵੀ ਜ਼ਰੂਰੀ ਹੈ | ਇਹ ਸਾਨੂੰ ਦਿਸ਼ਾ ਦਿੰਦਾ ਹੈ ਕਿ ਅਸੀਂ ਤਕਨੀਕ ਨੂੰ ਸਹੀ ਢੰਗ ਨਾਲ ਵਰਤ ਕੇ ਆਪਣਾ ਭਵਿੱਖ ਕਿਵੇਂ ਬਿਹਤਰ ਬਣਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਉਹੀ ਹੈ ਜੋ ਤਕਨੀਕ ਨਾਲ ਤਿਆਰ ਹੋਵੇਗੇ ਤੇ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਅਜਿਹੀਆਂ ਚੁਣੌਤੀਆਂ ਲਈ ਤਿਆਰ