ਬੰਗਾ, 16 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਹਰਜੋਤ ਕੌਰ ਲੋਹਟੀਆ ਵਲੋਂ ਪਿੰਡ ਪਠਲਾਵਾ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਜਿਥੇ ਉਹਨਾਂ ਝੋਨੇ ਦੀ ਖਰੀਦ 'ਤੇ ਤਸੱਲੀ ਪ੍ਰਗਟਾਈ ਉੱਥੇ ਉਹਨਾਂ ਮੰਡੀ ਸਬੰਧੀ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ | ਉਹਨਾਂ ਕਿਹਾ ਕਿ ਬਿਜਲੀ ਦੀ ਤਾਰ ਦੀ ਸਮੱਸਿਆ ਦਾ ਹੱਲ ਜਲਦ ਹੀ ਕਰਾਇਆ ਜਾਵੇਗਾ | ਉਹਨਾਂ ਕਿਹਾ ਕਿ ਝੋਨੇ ਦੇ ਅਗਲੇ ਸੀਜ਼ਨ ਤੱਕ ਮੰਡੀ ਨੂੰ ਪੱਕਾ ਕਰਨ ਲਈ ਉਹਨਾਂ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ | ਇਹ ਕਾਰਜ ਵੀ ਜਲਦ ਹੋ ਜਾਵੇਗਾ | ਇਸ ਮੌਕੇ ਮੈਡਮ ਲੋਹਟੀਆ ਨਾਲ ਪਾਰਟਮੀਡੀਆ ਇੰਚਾਰਜ ਸ. ਮਨਜੀਤ ਸਿੰਘ ਨਾਮਧਾਰੀ ਲਧਾਣਾ ਝਿੱਕਾ, ਸਰਪੰਚ ਦਿਲਾਵਰ ਸਿੰਘ ਪਠਲਾਵਾ ਤੋਂ ਇਲਾਵਾ ਮੰਡੀ ਦੇ ਆੜ੍ਹਤੀਏ, ਅਧਿਕਾਰੀ, ਕਿਸਾਨ ਮਜ਼ਦੂਰ ਤੇ ਹੋਰ ਪਤਵੰਤੇ ਹਾਜ਼ਰ ਸਨ |