16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਾਮਰੇਡ ਹਰਬੰਸ ਸਿੰਘ ਮੰਢਾਲੀ ਨੂੰ ਕਾ: ਨੂਰਪੁਰੀ ਤੇ ਹੋਰਨਾਂ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 17-10-2025
ਬੰਗਾ, 16 ਅਕਤੂਬਰ (ਕਰਮ ਲਧਾਣਾ) -ਦੁਆਬੇ ਦੇ ਪ੍ਰਸਿੱਧ ਕਿਸਾਨ ਆਗੂ ਕਾਮਰੇਡ ਹਰਬੰਸ ਸਿੰਘ ਮੰਢਾਲੀ ਨੂੰ ਉਹਨਾਂ ਦੇ ਜੱਦੀ ਪਿੰਡ ਮੰਢਾਲੀ ਵਿਖੇ ਸੀ. ਪੀ. ਆਈ. ਐਮ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ 'ਤੇ ਸੀ. ਪੀ. ਆਈ ਐੱਮ ਦੇ ਸੂਬਾ ਕਮੇਟੀ ਮੈਂਬਰ ਕਾ: ਰਾਮ ਸਿੰਘ ਨੂਰਪੁਰੀ ਨੇ ਉਹਨਾਂ ਦੀ ਯਾਦਗਾਰ 'ਤੇ ਲਾਲ ਝੰਡਾ ਲਾਇਆ ਅਤੇ ਕਿਹਾ ਕਿ ਕਾਮਰੇਡ ਹਰਬੰਸ ਮੰਢਾਲੀ ਨੇ ਸਾਰੀ ਜ਼ਿੰਦਗੀ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਅਤੇ ਹਿੱਤਾਂ ਲਈ ਲਾ ਦਿੱਤੀ | ਉਹ ਦੇਸ਼ ਭਗਤ ਪਰਿਵਾਰ 'ਚੋਂ ਸਨ | ਉਹਨਾਂ ਦੇ ਵੱਡੇ ਭਰਾ ਹਜੂਰਾ ਸਿੰਘ ਨੇ 1940 'ਚ ਮਜ਼ਾਫਰਪੁਰ ਜੇਲ੍ਹ ਵਿੱਚ ਸ਼ਹੀਦੀ ਪ੍ਰਾਪਤ ਕੀਤੀ | ਉਨ੍ਹਾਂ ਦੇ ਪਿਤਾ ਸਰਦਾਰ ਨੱਥਾ ਸਿੰਘ ਨੇ ਅੰਗਰੇਜ਼ ਹਕੂਮਤ ਸਮੇਂ ਜੇਲ ਕੱਟੀ ਅਤੇ ਕੇਂਦਰ ਤੇ ਸਰਕਾਰ ਤੋਂ ਕੋਈ ਪੈਨਸ਼ਨ ਨਹੀਂ ਲਈ | ਕਾਮਰੇਡ ਮੰਢਾਲੀ ਦੁਆਬੇ ਦੇ ਸੀ. ਪੀ. ਆਈ. ਐਮ ਦੇ ਵੱਡੇ ਆਗੂ ਸਨ | ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਹੋਏ 14 ਅਕਤੂਬਰ 1991 ਨੂੰ ਬਿਮਾਰੀ ਕਾਰਨ ਸਦਾ ਲਈ ਸਾਡੇ ਕੋਲੋਂ ਵਿਛੜ ਗਏ | ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਅਤੇ ਬੰਗਾ ਪਾਰਟੀ ਦਫ਼ਤਰ ਵਿਖੇ ਮੀਟਿੰਗ, ਸੈਮੀਨਾਰ ਅਤੇ ਹੋਰ ਪਾਰਟੀ ਸਰਗਰਮੀਆਂ ਲਈ ਮੰਢਾਲੀ ਯਾਦਗਾਰ ਹਾਲ ਬਣਾਇਆ ਹੈ | ਕਾਮਰੇਡ ਮੰਢਾਲੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੇ ਕਾਜ ਨੂੰ ਪੂਰਾ ਕਰੀਏ | ਇਸ ਮੌਕੇ ਤੇ ਰਿਸ਼ੀ ਕੁਮਾਰ, ਰਵੀ, ਬਲਵੀਰ ਸਿੰਘ, ਤਰਲੋਚਨ ਸਿੰਘ, ਚੈਨ ਸਿੰਘ ਅਤੇ ਹੋਰ ਕਈ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਝਿੰਗੜਾਂ ਵਿਖੇ ਗੁੱਗਾ ਜਾਹਿਰ ਪੀਰ ਦੀ ਯਾਦ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਦੋ ਸਾਇੰਸ ਲੈਬਾਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।