ਪੋਜੇਵਾਲ ਸਰਾਂ, 22 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਬਹੁਤ ਹੀ ਸ਼ਾਂਤ ਸੁਭਾਅ ਤੇ ਮਿਲਣਸਾਰ ਨੌਜਵਾਨ ਚੌਧਰੀ ਕਾਲਾ ਖੇਪੜ ਸਪੁੱਤਰ ਸਵ. ਤੇਲੂ ਰਾਮ ਖੇਪੜ ਸਾਬਕਾ ਸਰਪੰਚ ਪਿੰਡ ਕਰੀਮਪੁਰ ਚਾਹਵਾਲਾ ਦੀ 21 ਅਕਤੂਬਰ ਨੂੰ ਸਵੇਰੇ ਅਚਨਚੇਤ ਮੌਤ ਹੋ ਗਈ | ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਗਿਆ | ਇਸ ਮੌਕੇ ਹਲਕੇ ਦੇ ਸਮੂਹ ਰਾਜਨੀਤਕ ਆਗੂਆਂ ਨੌਜਵਾਨਾਂ ਦੇ ਵੱਲੋਂ ਸਵ. ਚੌ. ਕਾਲਾ ਖੇਪੜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਹਲਕਾ ਬਲਾਚੌਰ ਯੂਥ ਆਗੂ ਕਰਨਵੀਰ ਕਟਾਰੀਆ, ਧਰਮਵੀਰ ਚੌਧਰੀ ਮੰਗੂਪੁਰ, ਕਾਮਰੇਡ ਮਹਾਂ ਸਿੰਘ ਰੋੜੀ, ਚੇਅਰਮੈਨ ਗੌਰਵ ਕੁਮਾਰ ਵਿੱਕੀ ਕਰੀਮਪੁਰ, ਰਾਜੂ ਹੁਸ਼ਿਆਰਪੁਰ, ਠੇਕੇਦਾਰ ਕੁਲਦੀਪ ਸੜੋਆ, ਠੇਕੇਦਾਰ ਰੋਸ਼ਨ ਲਾਲ ਕਰੀਮਪੁਰ, ਠੇਕੇਦਾਰ ਅਸ਼ੋਕ ਬਾਂਠ ਕਰੀਮਪੁਰ, ਸਾਬਕਾ ਸਰਪੰਚ ਤੀਰਥ ਰਾਮ ਖੇਪੜ, ਜੀਤ ਰਾਮ ਖੇਪੜ, ਟਰਾਸਪੋਟਰ ਸੂਰਜ ਖੇਪੜ, ਰਾਜੂ ਭੂੰਬਲਾ, ਜੋਗ ਰਾਜ ਬਜਾੜ, ਆਪ ਆਗੂ ਪਵਨ ਕੁਮਾਰ ਰੀਠੂ ਆਦਿ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਤੇ ਸਮੂਹ ਮਿੱਤਰ-ਸੱਜਣ, ਰਿਸ਼ਤੇਦਾਰ ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਸ਼ਾਮਿਲ ਸਨ |