ਬੰਗਾ, 22 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਵਿਸ਼ਵ ਪ੍ਰਸਿੱਧ ਭਵਨ ਨਿਰਮਾਣ ਤੇ ਸ਼ਿਲਪ ਕਲਾਂ ਦੇ ਪਿਤਾਮਾ ਅਤੇ ਕਿਰਤ ਦੇ ਦੇਵਤਾ ਸ੍ਰੀ ਵਿਸ਼ਵਕਰਮਾ ਦਾ ਜਨਮ ਦਿਵਸ ਪਠਲਾਵਾ ਤੋਂ ਗੁਜਰਪੁਰ ਖੁਰਦ ਰੋਡ ਨਜ਼ਦੀਕ ਦਾਣਾ ਮੰਡੀ ਪਠਲਾਵਾ ਵਿਖੇ ਬੂਟੇ ਲਗਾ ਕੇ ਮਨਾਇਆ | ਇਸ ਅਵਸਰ 'ਤੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਭਾਰਤੀ ਇਤਿਹਾਸ ਦਾ ਪਿਛੋਕੜ ਬੁਹਤ ਹੀ ਅਮੀਰ, ਗੌਰਵਮਈ ਅਤੇ ਪ੍ਰੇਰਨਾਦਾਇਕ ਹੈ | ਸ੍ਰੀ ਵਿਸ਼ਵਕਰਮਾ ਜਿਨ੍ਹਾਂ ਦਾ ਜਨਮ ਦਿਨ ਪੂਰੀ ਦੁਨੀਆ ਵਿਚ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ | ਕਿਰਤ ਦੇ ਦੇਵਤਾ ਦੀ ਉਪਮਾ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਕਿਰਤੀ ਅਤੇ ਕਾਰੀਗਰ ਲੋਕ ਜਿਥੇ ਵਿਸ਼ਵਕਰਮਾ ਦੀ ਕਾਰਾਗਿਰੀ ਨੂੰ ਯਾਦ ਕਰਦੇ ਹਨ, ਉੱਥੇ ਕਿਰਤ ਕਰਨ ਵਾਲੇ ਲੋਕ ਆਪਣੇ ਔਜਾਰਾ ਦੀ ਪੂਜਾ ਵੀ ਕਰਦੇ ਹਨ | ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮਾ. ਸੁਰਿੰਦਰ ਸਿੰਘ ਕਰਮ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਅਤੇ ਲੈਕਚਰਾਰ ਤਰਸੇਮ ਪਠਲਾਵਾ ਨੇ ਦੱਸਿਆ ਕਿ ਸੰਸਥਾ ਵਲੋਂ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਸੰਸਥਾ ਦੇ ਯੁਨੀਕ ਪ੍ਰੋਜੈਕਟ ਸਾਂਝੀਆਂ ਛਾਵਾਂ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ | ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾ ਵੀ ਸੰਸਥਾ ਵਲੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਹਜ਼ਾਰ ਬੂਟੇ ਲਗਾ ਕੇ ਜੰਗਲ ਦੀ ਸਥਾਪਤ ਕੀਤਾ ਗਿਆ ਹੈ | ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦਾ ਵਰਕਰ ਦੀਪ ਚੰਦ ਬਰੇਲੀ, ਗੁਰਮੀਤ ਸਿੰਘ ਅਗਾਂਹਵਧੂ ਕਿਸਾਨ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਕਾਕਾ ਪ੍ਰਭਜੋਤ ਸਿੰਘ ਪਠਲਾਵਾ ਹਾਜ਼ਰ ਸਨ |