01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨੂਰਪੁਰ ਦੇ 35ਵੇਂ ਸਰਦਾਰ ਮੁਹੰਮਦ ਸੰਗੀਤ ਮੇਲੇ 'ਚ ਹੰਸ ਰਾਜ ਹੰਸ, ਸਰਦਾਰ ਅਲੀ, ਸਤਵਿੰਦਰ ਬੁੱਗਾ ਤੇ ਅਮਨ ਰੋਜ਼ੀ ਸਨਮਾਨਿਤ

ਅਜੀਤ ਡੈਸਕ 05-11-2025
ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਨੂਰਪੁਰ ਵਿਖੇ ਪ੍ਰਸਿੱਧ ਸੰਗੀਤਕਾਰ ਸਰਦਾਰ ਮੁਹੰਮਦ ਅਤੇ ਗੁਲਜ਼ਾਰ ਮੁਹੰਮਦ ਦੀ ਯਾਦ 'ਚ ਕਰਵਾਏ 35ਵੇਂ ਸੰਗੀਤ ਮੇਲੇ ਦੌਰਾਨ ਨਾਮੀ ਕਲਾਕਾਰਾਂ ਨੇ ਹਾਜ਼ਰੀ ਭਰੀ ਅਤੇ ਦੇਰ ਰਾਤ ਤੱਕ ਉਨ੍ਹਾਂ ਨੇ ਸੰਗੀਤ ਦੀ ਮਹਿਫ਼ਲ ਨਾਲ ਲੋਕਾਂ ਨੂੰ ਕੀਲੀ ਰੱਖਿਆ | ਇਸ ਸੰਗੀਤ ਮੇਲੇ ਦਾ ਉਦਘਾਟਨ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਤੇ ਵਾਇਸ ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਨੇ ਕੀਤਾ ਅਤੇ ਸ਼ਮ੍ਹਾ ਰੌਸ਼ਨ ਸਾਈ ਉਮਰੇ ਸ਼ਾਹ ਗੱਦੀ ਨਸ਼ੀਨ ਮੰਢਾਲੀ ਦਰਬਾਰ ਨੇ ਕੀਤੀ | ਸੰਗੀਤ ਮੇਲੇ 'ਤੇ ਡਾ. ਸੁਖਵਿੰਦਰ ਸੁਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦ ਦਾ ਸੰਗੀਤ ਦੇ ਖੇਤਰ 'ਚ ਵੱਡਾ ਯੋਗਦਾਨ ਹੈ | ਉਹਨਾਂ ਆਖਿਆ ਕਿ ਸੰਗੀਤ ਮੇਲਾ ਕਰਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਨੇ ਸੰਗੀਤ ਮੇਲੇ ਲਈ ਪੰਜ ਲੱਖ ਦੀ ਰਾਸ਼ੀ ਪੰਜਾਬ ਸਰਕਾਰ ਤਰਫ਼ੋਂ ਦੇਣ ਦਾ ਐਲਾਨ ਕੀਤਾ | ਉਨ੍ਹਾਂ ਆਖਿਆ ਕਿ ਇਸ ਰਾਸ਼ੀ ਨਾਲ ਸਰਦਾਰ ਮੁਹੰਮਦ ਦੀ ਯਾਦ ਵਿਚ ਕੋਈ ਵੀ ਯਾਦਗਾਰ ਬਣਾਈ ਜਾ ਸਕਦੀ ਹੈ | ਉਨ੍ਹਾਂ ਆਖਿਆ ਕਿ ਸਰਦਾਰ ਮੁਹੰਮਦ ਨੇ ਜਿੱਥੇ ਹਰਿਮੰਦਰ ਸਾਹਿਬ ਵਿਖੇ ਕੀਰਤਨ ਕੀਤਾ ਉੱਥੇ ਉਹਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸੰਗੀਤ ਰਾਹੀਂ ਨਵੀਆਂ ਪੈੜਾਂ ਪਾਈਆਂ | ਸੰਗੀਤ ਮੇਲੇ ਦੌਰਾਨ ਵੱਖ-ਵੱਖ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਸੰਗੀਤ ਮੇਲੇ 'ਤੇ ਰਾਜ ਗਾਇਕ ਪਦਮ ਹੰਸ ਰਾਜ ਹੰਸ, ਸਤਵਿੰਦਰ ਬੁੱਗਾ, ਸਰਦਾਰ ਅਲੀ, ਗਾਇਕਾ ਅਮਨ ਰੋਜ਼ੀ, ਅਮਰਦੀਪ ਬੰਗਾ, ਰਣਜੀਤ ਰਾਣਾ, ਕਮਲ ਕਟਾਣੀਆਂ, ਸੁਖਦੇਵ ਸਾਹਿਲ, ਫ਼ਿਰੋਜ਼ ਖ਼ਾਨ, ਜੀ. ਖ਼ਾਨ, ਯੁੱਧਵੀਰ ਮਾਣਕ ਤੇ ਹੈਪੀ ਰਾਏਕੋਟੀ ਨੇ ਗੀਤ ਪੇਸ਼ ਕੀਤੇ | ਮੇਲੇ ਦਾ ਮੰਚ ਸੰਚਾਲਨ ਮੈਡਮ ਆਸ਼ੂ ਚੋਪੜਾ ਅਤੇ ਦੇਸ਼ ਰਾਜ ਬੰਗਾ ਨੇ ਕੀਤਾ | ਇਸ ਮੌਕੇ 'ਤੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਹਲਕਾ ਬੰਗਾ, ਹਰਜੀਤ ਸਿੰਘ ਰੰਧਾਵਾ ਡੀ.ਐਸ.ਪੀ ਬੰਗਾ, ਹਰਜੋਤ ਕੌਰ ਲੋਹਟੀਆ, ਸੋਹਣ ਲਾਲ ਢੰਡਾ, ਪ੍ਰਵੀਨ ਬੰਗਾ ਬਸਪਾ ਆਗੂ, ਜਸਬੀਰ ਸਿੰਘ ਰਾਏ, ਪਵਨਜੀਤ ਸਿੰਘ ਸਿੱਧੂ, ਦਿਨੇਸ਼ ਸੂਰੀ, ਸਾਈ ਪੱਪਲ ਸ਼ਾਹ ਭਰੋਮਜਾਰਾ, ਰੋਬੀ ਕੰਗ, ਸਤਬੀਰ ਸਿੰਘ ਪੱਲੀ-ਝਿੱਕੀ, ਨਰਿੰਦਰ ਬੰਗਾ, ਦੇਸਰਾਜ ਬੰਗਾ, ਸਰਪੰਚ ਲਖਵਿੰਦਰ ਸਾਬੀ, ਗੁਰਸੇਵਕ ਸਿੰਘ ਧਾਰੀਵਾਲ, ਮਨਜੀਤ ਕੌਰ ਪੰਚ, ਜਸਬੀਰ ਸਿੰਘ ਨੂਰਪੁਰ, ਅਜਮੇਰ ਸਹੋਤਾ, ਨੂਰ ਮੁਹੰਮਦ, ਸੁਲਤਾਨ ਮੁਹੰਮਦ, ਜੀਤ ਬਾਬਾ ਬੈਲਜੀਅਮ ਤੇ ਸੋਮਨਾਥ ਥਿੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਗੁ: ਦੇਹਰਾ ਬਾਬਾ ਗੁਲਾਬ ਸਿੰਘ ਦੇ ਅਸਥਾਨ ਨੌਰਾ ਵਿਖੇ ਵਿਸ਼ਾਲ ਨਗਰ ਕੀਰਤਨ ਅੱਜ -ਪ੍ਰਧਾਨ ਮਸਤਾਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।