04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੰਧਵਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 05-11-2025
ਕਟਾਰੀਆਂ, 4 ਨਵੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਨਾਲ-ਨਾਲ ਸੰਗਤਾਂ ਗੁਰੂ ਜਸ ਗਾ ਰਹੀਆਂ ਸਨ | ਵੱਖ-ਵੱਖ ਪੜਾਵਾਂ 'ਤੇ ਜਿੱਥੇ ਢਾਡੀ ਜਥਿਆਂ ਵਲੋਂ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਥੇ ਹੀ ਸੰਗਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਛਕਾਏ ਗਏ | ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇ. ਜਗਦੇਵ ਸਿੰਘ ਕੰਦੋਲਾ ਵਲੋਂ ਢਾਡੀ ਜਥਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਤੋਂ ਅਰੰਭ ਹੋ ਕੇ ਮੁੜ ਗੁਰੂ ਘਰ ਪਹੁੰਚ ਕੇ ਸਮਾਪਤ ਹੋਇਆ | ਸੇਵਾਦਾਰਾਂ ਵਲੋਂ ਢਾਡੀ ਜਥਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇ. ਜਗਦੇਵ ਸਿੰਘ ਕੰਦੋਲਾ, ਜਥੇ. ਮੱਖਣ ਸਿੰਘ ਸੰਧੂ, ਸਾਬਕਾ ਥਾਣੇਦਾਰ ਇਕਬਾਲ ਸਿੰਘ, ਬੀਬੀ ਸੁਖਵਿੰਦਰ ਕੌਰ, ਭਾਈ ਦਿਲਬਾਗ ਸਿੰਘ, ਭਾਈ ਗੁਰਵਿੰਦਰ ਸਿੰਘ, ਜੋਰਾਵਰ ਸਿੰਘ ਗਿੱਲ, ਬਲਜੀਤ ਕੌਰ, ਜਥੇ. ਫੁੱਮਣ ਸਿੰਘ ਸੰਧੂ, ਸਾਬਕਾ ਸਰਪੰਚ ਸਤਿਕਰਤਾਰ ਸਿੰਘ ਸੰਧੂ, ਜਥੇ. ਰਣਜੀਤ ਸਿੰਘ ਰਾਣਾ ਸੰਧੂ, ਜਥੇ. ਵੀਰਪਾਲ ਸਿੰਘ ਕੈਂਥ, ਡਾ. ਰਛਪਾਲ ਸਿੰਘ ਕੈਂਥ, ਜਥੇ. ਅੰਮਿ੍ਤਪਾਲ ਸਿੰਘ ਆਜ਼ਾਦ, ਰਾਣਾ ਬਸਰਾ, ਗੁਰਦੀਪ ਸਿੰਘ ਬਸਰਾ, ਸਰਪੰਚ ਡਾ. ਜਗਨ ਨਾਥ ਹੀਰਾ, ਨਿਰਮਲ ਸਿੰਘ ਸੰਧੂ, ਸੁਰਿੰਦਰ ਸਿੰਘ ਸੰਧੂ ਯੂ. ਕੇ, ਕਸ਼ਮੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਸੁਖਦੇਵ ਸਿੰਘ, ਰਾਣਾ, ਬੱਬਲੂ ਬਸਰਾ, ਕੁਲਦੀਪ ਸਿੰਘ ਸੰਧੂ, ਜਥੇ. ਬਗੀਚਾ ਸਿੰਘ, ਜਥੇ. ਸੁਰਜੀਤ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਰਮਨ ਸੰਧੂ, ਜਸਪਾਲ ਰਾਮ, ਤਰਸੇਮ ਸਿੰਘ, ਸਿਮਰਨ ਰਨਦੇਵ, ਆਮਨ ਸੂੰਢ, ਮੋਨਿਕਾ, ਬੱਬੂ ਸੇਖੋਂ, ਸੁਰਿੰਦਰ ਸ਼ਰਮਾ, ਸਾਧੂ ਰਾਮ, ਚਰਨਜੀਤ, ਬਲਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ 'ਤੇ ਜਥੇਦਾਰ ਧਾਮੀ ਨੂੰ ਵਧਾਈਆਂ <br/> ਅਗਲੀ ਖ਼ਬਰ ਪੱਕੇ ਕੀਤੇ ਕਾਮਿਆਂ ਨੂੰ ਕੱਚਿਆਂ ਵਾਲੀ ਤਨਖ਼ਾਹ ਦੇ ਕੇ ਸਰਕਾਰ ਨੇ ਕੀਤਾ ਕੋਝਾ ਮਜ਼ਾਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।