ਪੋਜੇਵਾਲ ਸਰਾਂ, 4 ਨਵੰਬਰ (ਬੂਥਗੜ੍ਹੀਆ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੁਲਿਸ ਮੁੱਖੀ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਸਦਕਾ ਸਬ ਡਵੀਜ਼ਨ ਬਲਾਚੌਰ ਦੇ ਡੀ. ਐਸ. ਪੀ ਹੇਮੰਤ ਕੁਮਾਰ ਦੀਆਂ ਹਦਾਇਤਾਂ ਦੇ ਅਨੁਸਾਰ ਥਾਣਾ ਪੋਜੇਵਾਲ ਦੇ ਥਾਣਾ ਮੁਖੀ ਐਸ. ਆਈ ਸਤਨਾਮ ਸਿੰਘ ਵਲੋਂ ਥਾਣਾ ਪੋਜੇਵਾਲ ਵਿਖੇ ਲੋਕ ਦਰਬਾਰ ਲਗਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀ ਰਾਹਤ ਲਈ ਦਰਖ਼ਾਸਤਾਂ ਦੀ ਸੁਣਵਾਈ ਲਈ ਦਰਖ਼ਾਸਤਾਂ ਦੀ ਡਿਸਪੋਜਲ ਨਿਬੇੜਾ ਕਰਨ ਲਈ ਖੁੱਲ੍ਹਾ ਕੈਂਪ ਲਗਾਇਆ ਗਿਆ ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਸਦਕਾ ਹੀ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਿਆਂ ਦੇ ਵਿੱਚ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪਈਆਂ 10 ਦੇ ਕਰੀਬ ਸ਼ਿਕਾਇਤਾ ਦਾ ਮੌਕੇ 'ਤੇ ਹੱਲ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕਜੁੱਟ ਹੋ ਕੇ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਐਸ. ਆਈ ਹੁਸਨ ਲਾਲ, ਮੁੱਖ ਮੁਣਸ਼ੀ ਚਮਨ ਲਾਲ, ਏ. ਐਸ. ਆਈ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਜਸਵਿੰਦਰ ਕੁਮਾਰ ਆਦਿ ਸਮੂਹ ਪੁਲਿਸ ਕਾਰਮਚਾਰੀ ਤੇ ਲੋਕ ਮੌਕੇ 'ਤੇ ਹਾਜ਼ਰ ਸਨ |