24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦ ਪਰਮਜੀਤ ਸਿੰਘ (ਸ਼ੌਰਿਆ ਚੱਕਰ) ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 23-11-2025
ਬਲਾਚੌਰ, 22 ਨਵੰਬਰ (ਨਰੇਸ਼ ਧੌਲ) - ਸ਼ਹੀਦ ਪਰਮਜੀਤ ਸਿੰਘ ਸ਼ੌਰਿਆ ਚੱਕਰ ਪ੍ਰਾਪਤ ਸਪੁੱਤਰ ਸਵ: ਪਿਆਰਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਜੱਦੀ ਪਿੰਡ ਧੌਲ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਰਧਾ ਸਤਿਕਾਰ ਸਹਿਤ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪਲਵਿੰਦਰ ਸਿੰਘ ਕਾਹਲੋਂ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਜਿੱਥੇ ਸ਼ਹੀਦ ਦੀ ਮਾਤਾ ਭਜਨ ਕੌਰ ਨੂੰ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਾ ਹੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਦੀਆਂ ਰਹਿਣਗੀਆਂ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਹੀ ਸਮੁੱਚਾ ਦੇਸ਼ ਅੱਜ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ | ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ ਧੌਲ, ਸੁਰਿੰਦਰ ਸਿੰਘ ਨੰਬਰਦਾਰ, ਭਾਈ ਅਮਰਜੀਤ ਸਿੰਘ, ਕੇਹਰ ਸਿੰਘ ਫੌਜੀ, ਜਸਪਾਲ ਸਿੰਘ ਰਾਣਾ, ਹਰਭਜਨ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਧਰਮਿੰਦਰ ਸਿੰਘ, ਮੱਖਣ ਸਿੰਘ, ਪ੍ਰੀਤਮ ਸਿੰਘ ਸੂਬੇਦਾਰ, ਹਰਦੇਵ ਸਿੰਘ, ਸੋਢੀ ਸਿੰਘ, ਸੋਹਣ ਸਿੰਘ, ਨਿਰਮਲ ਸਿੰਘ, ਸੁੱਚਾ ਸਿੰਘ, ਠੇਕੇਦਾਰ ਬਖਸ਼ੀਸ਼ ਸਿੰਘ, ਬਹਾਦਰ ਸਿੰਘ, ਆਰਸੀ ਦਾਸ ਫੌਜੀ, ਸਮੂਹ ਰਿਸ਼ਤੇਦਾਰਾਂ ਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ <br/> ਅਗਲੀ ਖ਼ਬਰ ਝਬਾਲ 'ਚ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਚਾਹ-ਚੂਰੀ ਹਾਊਸ ਲੁੱਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।