24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਿੱਖੀ ਦੇ ਇਤਿਹਾਸ 'ਚ ਬਾਬਾ ਦੀਪ ਸਿੰਘ ਜੀ ਸੁਨਹਿਰੀ ਹਰਫ਼ਾਂ 'ਚ ਲਿਖੀ ਹੋਈ ਇਬਾਰਤ ਹੈ - ਡਾਕਟਰ ਪ੍ਰੇਮ ਸਲੋਹ, ਡਾਕਟਰ ਬੱਧਣ <br/>

ਅਜੀਤ ਡੈਸਕ 23-11-2025
ਨਵਾਂਸ਼ਹਿਰ, 22 ਨਵੰਬਰ (ਜਸਬੀਰ ਸਿੰਘ ਨੂਰਪੁਰ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਜੀਤ ਬੱਧਣ ਦੀ ਪ੍ਰਧਾਨਗੀ ਹੇਠ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ | ਮੀਟਿੰਗ ਵਿੱਚ ਸੂਬਾ ਚੇਅਰਮੈਨ ਪ੍ਰੇਮ ਸਲੋਹ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ 'ਤੇ ਵਿਚਾਰ ਚਰਚਾ ਕੀਤੀ ਗਈ | ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਿੱਖੀ ਦੇ ਇਤਿਹਾਸ 'ਚ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਸੁਨਹਿਰੀ ਹਰਫ਼ਾਂ ਵਿੱਚ ਲਿਖੀ ਹੋਈ ਇਬਾਰਤ ਹੈ | ਆਪਣਾ ਸਿਰ ਧੜ੍ਹ ਨਾਲੋਂ ਅਲੱਗ ਕਰਕੇ ਤਲ਼ੀ 'ਤੇ ਧਰਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਭਾਜੜਾਂ ਪਵਾਉਣੀਆਂ ਇੱਕ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ | ਇਹ ਕਾਰਨਾਮਾ ਸਿੱਖ ਯੋਧੇ ਅਣਖੀ ਸੂਰਮੇ ਬਾਬਾ ਦੀਪ ਸਿੰਘ ਜੀ ਹੀ ਕਰ ਸਕਦੇ ਸੀ | ਆਪਣੀ ਕੌਮ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਯੋਧਿਆਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਰੱਖਿਆ ਜਾਵੇਗਾ | ਜ਼ਿਲ੍ਹਾ ਆਰਗੇਨਾਈਜ਼ਰ ਸਕੱਤਰ ਸੁਰਿੰਦਰ ਮਹਾਲੋਂ, ਬਲਾਕ ਜਨਰਲ ਸਕੱਤਰ ਡਾਕਟਰ ਮਨਜਿੰਦਰ ਬੰਗਾ ਅਤੇ ਬਲਾਕ ਕੈਸ਼ੀਅਰ ਡਾਕਟਰ ਬਲਵਿੰਦਰ ਬੈਂਸ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਅਤੇ ਸਮੂਹ ਜ਼ਿਲ੍ਹਾ ਕਮੇਟੀ ਵੱਲੋਂ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਬਲਾਕ ਨਵਾਂਸ਼ਹਿਰ ਦੇ ਸਮੂਹ ਮੈਂਬਰ ਤਨ, ਮਨ, ਧਨ ਨਾਲ ਸ਼ਮੂਲੀਅਤ ਕਰਨਗੇ | ਇਸ ਮੌਕੇ ਬਲਾਕ ਚੇਅਰਮੈਨ ਦਿਲਬਾਗ ਸਿੰਘ, ਜੁਗਿੰਦਰ ਪਾਲ ਬਰਨਾਲਾ, ਸੁਰਜੀਤ ਰੱਲ, ਇੰਦਰਜੀਤ ਸਿੰਘ, ਰੌਸ਼ਨ ਲਾਲ, ਅਮਰਜੀਤ ਕਰੀਮਪੁਰ, ਸੰਦੀਪ ਮੱਟੂ, ਸਤਨਾਮ ਲਾਡੀ, ਦਲਵੀਰ ਵਿਰਦੀ, ਰੰਜੀਤ ਸਿੰਘ, ਰਾਹੁਲ ਦੇਵ, ਨਿਰਮਲ ਸਿੰਘ ਖ਼ਾਨਪੁਰ ਅਤੇ ਜੀਵਨ ਸਿੰਘ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਡੇਂਗੂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅੰਗਰੇਜ਼ੀ ਵਿਭਾਗ ਵਲੋਂ ਕੁਰੂਕਸ਼ੇਤਰ ਦਾ ਵਿੱਦਿਅਕ ਟੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।