28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਿਸਾਨ ਤੁਪਕਾ ਤੇ ਫੁਹਾਰਾ ਸਿੰਚਾਈ ਵਿਧੀ ਦਾ ਲਾਭ ਲੈਣ- ਕਿ੍ਸ਼ਨ ਦੁੱਗਲ <br/>

ਅਜੀਤ ਡੈਸਕ 23-11-2025
ਔੜ, 22 ਨਵੰਬਰ (ਗੁਰਨਾਮ ਸਿੰਘ ਸੈਣੀ) - ਮੰਡਲ ਭੂਮੀ ਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਭੂਮੀ ਰੱਖਿਆ ਅਫਸਰ ਨਵਾਂਸ਼ਹਿਰ ਕਿ੍ਸ਼ਨ ਦੁੱਗਲ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਤੁਪਕਾ ਤੇ ਫੁਆਰਾ ਸਿੰਚਾਈ ਵਿਧੀ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯੋਗ ਉਪਰਾਲਿਆਂ ਦੀ ਲੜੀ ਤਹਿਤ ਭੂਮੀ ਰੱਖਿਆ ਅਫਸਰ ਵਲੋਂ ਪਿੰਡ ਭਾਰਟਾਕਲਾਂ, ਤਲਵੰਡੀ ਸੀਬੂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿੱਚ ਕਿਸਾਨਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਕੈਂਪ ਨੂੰ ਸੰਬੋਧਨ ਕਰਦੇ ਹੋਏ ਉਪ ਮੰਡਲ ਭੂਮੀ ਰੱਖਿਆ ਅਫਸਰ ਕਿ੍ਸ਼ਨ ਦੁੱਗਲ ਨੇ ਦੱਸਿਆ ਕਿ ਤੁਪਕਾ ਤੇ ਫੁਆਰਾ ਸਿਸਟਮ ਵਿੱਚ 80 ਤੋਂ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ | ਇਹ ਵਿਧੀ ਸਬਜ਼ੀਆਂ ਉੱਪਰ ਲਗਾਉਣ ਨਾਲ ਕੁਆਲਿਟੀ 'ਤੇ ਸੁਧਾਰ ਤੇ ਲਾਭ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ 60 ਤੋਂ 70 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ | ਇਸ ਮੌਕੇ ਭੂਮੀ ਰੱਖਿਆ ਅਫਸਰ ਔੜ ਰਮਨ ਕੁਮਾਰ ਨੇ ਦੱਸਿਆ ਕਿ ਬਲਾਕ ਔੜ ਅਧੀਨ ਗੰਨੇ ਦੀ ਫਸਲ ਉੱਪਰ ਪ੍ਰਦਰਸ਼ਨੀ ਪਲਾਂਟ ਲਗਾਉਣ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਹ ਵਿਧੀ ਅਪਣਾਉਣ ਨਾਲ ਆਲੂ ਦੀ ਫਸਲ ਨੂੰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ | ਉਹਨਾਂ ਇਹ ਵੀ ਦੱਸਿਆ ਕਿ ਆਰ.ਸੀ.ਸੀ ਪਾਈਪ ਜਮੀਨ ਦੋਜ ਸਕੀਮ ਤੇ 50 ਫੀਸਦੀ, ਛੱਪੜ ਤੋਂ ਸਿੰਚਾਈ ਲਈ 100 ਫੀਸਦੀ ਅਤੇ ਮੋਘੇ ਤੋਂ ਪਾਈਪਲਾਈਨ ਲਈ 100 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ | ਇਸ ਮੌਕੇ ਯੁਵਾ ਕੰਪਨੀ ਤੋਂ ਇੰਦਰ, ਨਿਸ਼ਾਨ ਸਿੰਘ ਸਰਵੇਅਰ ਨਵਾਂਸ਼ਹਿਰ, ਸ਼ਿਵਰਾਜ ਸਿੰਘ, ਅਨਿਲ ਕੁਮਾਰ ਤੇ ਗਾਬੂ ਰਾਮ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜ਼ਿਮਨੀ ਚੋਣ 'ਚ ਅਕਾਲੀ ਵਰਕਰਾਂ ਉਪਰ ਝੂਠੇ ਪਰਚੇ ਦਰਜ ਕਰਕੇ ਦਬਾਅ ਨਹੀਂ ਸਕਦੀ - ਬੀਬਾ ਮ... ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਪੀ.ਡੀ.ਐੱਫ.ਏ. ਵਲੋਂ 52 ਲੱਖ ਦੀਆਂ 50 ਮੱਝਾਂ ਭੇਟ -47 ਕਿਸਾਨਾਂ ਨੂੰ ਮੱਝਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।