28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਸੰਤ ਸੰਮੇਲਨ <br/>

ਸੰਮੇਲਨ ਦੌਰਾਨ ਕੀਰਤਨ ਕਰ ਰਹੇ ਸੰਤ ਕਿ੍ਸ਼ਨ ਦਾਸ ਡੇਰਾ ਚਹੇੜੂ ਤੇ ਹਾਜ਼ਰ ਸੰਗਤ | ਤਸਵੀਰ : ਨਛੱਤਰ ਸਿੰਘ ਬਹਿਰਾਮ <br/> 23-11-2025
ਬਹਿਰਾਮ, 22 ਨਵੰਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਅੰਮਿ੍ਤ ਬਾਣੀ ਦੀ ਛਤਰ ਛਾਇਆ ਅਤੇ 108 ਸੰਤ ਨਿਰੰਜਣ ਦਾਸ ਗੱਦੀ ਨਸ਼ੀਨ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਦੇ ਸਹਿਯੋਗ ਨਾਲ ਪਿੰਡ ਬਹਿਰਾਮ ਵਿਖੇ ਕਰਵਾਇਆ ਗਿਆ | ਉਪਰੰਤ ਅੰਮਿ੍ਤਬਾਣੀ ਦੇ ਜਾਪ ਕੀਤੇ ਗਏ ਅਤੇ ਭੋਗ ਪਾਇਆ ਗਿਆ | ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ | ਜਿਸ ਵਿੱਚ ਸੰਤ ਕਿ੍ਸ਼ਨ ਨਾਥ ਚਹੇੜੂ ਵਾਲਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਉਨ੍ਹਾਂ ਬੱਚਿਆ ਨੂੰ ਉਚੇਰੀ ਵਿੱਦਿਆ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪੜਿ੍ਹਆ-ਲਿਖਿਆ ਸਮਾਜ ਹੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ | ਹੋਰ ਸੰਤ ਮਹਾਂ ਪੁਰਸ਼ਾਂ ਤੋਂ ਇਲਾਵਾ ਸਾਈਾ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਲੇਖ ਰਾਜ ਨੂਰਪੁਰ, ਵਰਿੰਦਰ ਦਾਸ ਡੇਰਾ ਬੱਲਾਂ, ਨਰਿੰਦਰ ਹੈਰੀ ਡੇਰਾ ਬੱਲ੍ਹਾ, ਸੰਤ ਸੁਖਵਿੰਦਰ ਦਾਸ ਢੱਡੇ ਆਦਿ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਅਵਤਾਰ ਸਿੰਘ ਕਰੀਮਪੁਰੀ ਇੰਚਾਰਜ ਪੰਜਾਬ ਪ੍ਰਦੇਸ਼ ਬਸਪਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ, ਪਵਨਜੀਤ ਸਿੰਘ ਸਿੱਧੂ ਸੰਗਠਨ ਸਕੱਤਰ ਆਮ ਆਦਮੀ ਪਾਰਟੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸੀਨੀਅਰ ਕਾਂਗਰਸ ਆਗੂ, ਚੇਅਰਮੈਨ ਬਲਵੀਰ ਕਰਨਾਣਾ, ਚਰਨਜੀਤ ਸਿੰਘ ਬਹਿਰਾਮ, ਮਲਕੀਤ ਮੰਢਾਲੀ, ਸੂਕਵਿੰਦਰ ਸਿੰਘ ਰੰਧਾਵਾ, ਸੱਤਪਾਲ ਸਾਹਲੋਂ, ਰਾਮ ਸਿੰਘ ਕਲੇਰਾਂ, ਸਰਪੰਚ ਮੋਹਣ ਲਾਲ, ਮਹਿੰਦਰਪਾਲ ਬਹਿਰਾਮ, ਚਮਨ ਲਾਲ ਕਲਸੀ, ਕੇਵਲ ਕਿ੍ਸ਼ਨ ਬਹਿਰਾਮ, ਪਰਮਜੀਤ ਭੁੱਟਾ, ਸੁਨੀਲ ਜੰਡਿਆਲੀ, ਪਰਮਜੀਤ ਸਿੰਘ, ਧਰਮ ਪਾਲ ਮਜਾਰੀ, ਮਲਕੀਤ ਕੱਟ, ਬਲਕਾਰ ਚੱਕ ਮੰਡੇਰ, ਸੁਖਜਿੰਦਰ ਲੰਗੇਰੀ ਤੋਂ ਇਲਾਵਾ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਕੇ. ਐੱਮ. ਮੋਰਚੇ ਦੀ ਵਰ੍ਹੇਗੰਢ ਮਨਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਬਾਬਾ ਸ਼ਾਮ ਸਿੰਘ ਨਾਰਲਾ ਵਿਖੇ ਭਲਕੇ ਕਰਵਾਏ ਜਾਣਗੇ ਦਸਤਾਰ ਅਤੇ ਦੁਮਾਲਾ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।