19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰਿੰਕੂ ਚਾਂਦਪੁਰੀ ਅੱਜ ਨਾਮਜ਼ਦਗੀ ਪੇਪਰ ਦਾਖਿਲ ਕਰਨਗੇ

ਅਜੀਤ ਡੈਸਕ 04-12-2025
ਪੋਜੇਵਾਲ ਸਰਾਂ, 3 ਦਸੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪੋਜੇਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਅਜ਼ਾਦ ਉਮੀਦਵਾਰ ਸਾਬਕਾ ਚੇਅਰਮੈਨ ਰਿੰਕੂ ਚਾਂਦਪੁਰੀ ਦੇ ਵੱਲੋਂ ਆਪਣੇ ਪਿੰਡ ਚਾਂਦਪੁਰ ਰੁੜਕੀ ਵਿਖੇ ਸਮੂਹ ਨਗਰ ਦੇ ਪਿੰਡ ਵਾਸੀਆ ਤੇ ਨੌਜਵਾਨਾਂ ਦਾ ਇਕੱਠ ਕਰਕੇ ਆਪਣੀ ਚੋਣ ਮੁਹਿੰਮ ਨੂੰ ਭਰਮਾ ਹੁੰਗਾਰਾਂ ਦਿੱਤਾ | ਇਸ ਮੌਕੇ ਅਜ਼ਾਦ ਉਮੀਦਵਾਰ ਰਿੰਕੂ ਚਾਂਦਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ 4 ਦਸੰਬਰ ਨੂੰ ਅੱਜ ਬਾਬਾ ਗੁਰਦਿਤਾ ਜੀ ਗੁਰਦੁਆਰਾ ਚਾਂਦਪੁਰ ਰੁੜਕੀ ਤੋਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਪਾਤ ਕਰਕੇ ਆਪਣੇ ਸਾਥੀਆਂ ਤੇ ਸਮੂਹ ਨਗਰ ਨੂੰ ਨਾਲ ਲੈ ਕਿ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਜੋਂ ਪੋਜੇਵਾਲ ਜ਼ੋਨ ਤੋਂ ਨਾਮਜ਼ਦਗੀ ਪੇਪਰ ਦਾਖਿਲ ਕਰਨਗੇ | ਇਸ ਮੌਕੇ ਸਮੂਹ ਨਗਰ ਨਿਵਾਸੀ ਤੇ ਪਿੰਡ ਦੇ ਨੌਜਵਾਨ ਪਤਵੰਤੇ ਮੌਕੇ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਹੀ ਝੰਡਾ ਝੁਲੇਗਾ -ਬਲਾਕੀਪੁਰ <br/> ਅਗਲੀ ਖ਼ਬਰ ਐਨ.ਪੀ. ਧਵਨ ਤੇ ਭਾਰਤ ਭੂਸ਼ਨ ਡੋਗਰਾ ਪੰਜਾਬ ਜਰਨਲਿਸਟ ਯੂਨੀਅਨ ਦੇ ਬਣੇ ਸਕੱਤਰ, ਕਾਰਜਕਾਰਨੀ 'ਚ ਕੀਤੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।