ਨਵਾਂਸ਼ਹਿਰ, 3 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਮਾਜ ਸੇਵੀ ਐਨ.ਆਰ.ਆਈ ਪਰਵਿੰਦਰ ਪਾਲ ਸਿੰਘ ਰਾਠੋਰ ਦੀ ਅਗਵਾਈ ਵਿੱਚ ਜਥੇਦਾਰ ਸੁਰਜੀਤ ਸਿੰਘ ਗੜੀ ਦਾ ਪਿੰਡ ਮੀਰਪੁਰ ਵਿਖੇ ਪਹੁੰਚਣ 'ਤੇ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਪਰਵਿੰਦਰ ਪਾਲ ਸਿੰਘ ਰਾਠੋਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦਾ ਇੰਚਾਰਜ ਲਗਾਉਣ 'ਤੇ ਧੰਨਵਾਦ ਕੀਤਾ | ਉਨਾਂ ਕਿਹਾ ਕੀ ਸਮੂਹ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਰਦਾਰ ਰਾਠੋਰ ਨੇ ਦੱਸਿਆ ਕਿ ਜਥੇਦਾਰ ਸੁਰਜੀਤ ਸਿੰਘ ਗੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ 15ਵੀਂ ਐਗਜੈਕਟਿਵ ਦੇ ਮੈਂਬਰ ਚੁਣੇ ਗਏ | ਇਸ ਮੌਕੇ ਸੁਰਜੀਤ ਸਿੰਘ ਗੜੀ ਦਾ ਮਾਨ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਰਵਿੰਦਰ ਪਾਲ ਸਿੰਘ ਰਾਠੋਰ, ਚੇਅਰਮੈਨ ਸ਼ੇਰ ਸਿੰਘ ਚੌਹਾਨ, ਰਾਣਾ ਰਾਠੌਰ, ਸੁਖਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਸਰਪੰਚ ਨੇਪਰਾ, ਤਜਿੰਦਰ ਪਾਲ ਸਿੰਘ ਰਾਠੋਰ, ਨਰਿੰਦਰਪਾਲ ਸਿੰਘ ਚੌਧਰੀ, ਮੱਖਣ ਸਿੰਘ ਮੀਰਪੁਰ, ਗੁਲਜਾਰ ਸਿੰਘ ਚੌਹਾਨ, ਰਾਣਾ ਰਣਦੇਵ, ਮਾਨ ਸਿੰਘ ਯੂ.ਕੇ, ਭੁਪਿੰਦਰ ਸਿੰਘ ਜਾਡਲਾ, ਜੁਝਾਰ ਸਿੰਘ ਏ.ਐਸ.ਆਈ, ਕਰਨ ਰਾਠੋਰ, ਵਿੰਨੀ ਚੌਹਾਨ ਆਦਿ ਹਾਜ਼ਰ ਸਨ |