19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪਿੰਡ ਸਿੰਘੋਵਾਲ ਵਿਖੇ 38ਵਾਂ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ <br/>

ਅਜੀਤ ਡੈਸਕ 04-12-2025
ਨੰਗਲ ਬਿਹਾਲਾਂ, 3 ਦਸੰਬਰ (ਵਿਨੋਦ ਮਹਾਜਨ)- ਪਿੰਡ ਸਿੰਘੋਵਾਲ ਵਿਖੇ ਸ਼ਹੀਦ ਖੇਮ ਸਿੰਘ ਅਤੇ ਸ਼ਹੀਦ ਨਰੇਸ਼ ਕੁਮਾਰ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਦਿਨਾਂ 38ਵਾਂ ਫੁੱਟਬਾਲ ਅਤੇ ਕਬੱਡੀ ਕੱਪ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਗਗਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਖੇਡ ਮੇਲੇ ਦਾ ਉਦਘਾਟਨ ਸ਼ਹੀਦ ਖੇਮ ਸਿੰਘ ਦੀ ਪਤਨੀ ਸਤਿਆ ਦੇਵੀ, ਸ਼ਹੀਦ ਨਰੇਸ਼ ਕੁਮਾਰ ਦੇ ਭਰਾ ਦਲਜੀਤ ਸਿੰਘ ਅਤੇ ਪਿੰਡ ਦੀ ਸਰਪੰਚ ਸੰਗੀਤਾ ਰਾਮਗੜ੍ਹੀਆ ਨੇ ਕੀਤਾ | ਇਸ ਮੌਕੇ ਕਲੱਬ ਦੇ ਚੇਅਰਮੈਨ ਜਗਦੀਪ ਸਿੰਘ ਪੱਪੂ, ਸੁਰਜੀਤ ਸਿੰਘ ਕੁੱਕੀ, ਉਪਦੇਸ਼ ਰਾਣਾ, ਜਸਵਿੰਦਰ ਸਿੰਘ, ਰਣਜੀਤ ਸਿੰਘ, ਅਜੇ ਰਾਣਾ, ਨੰਬਰਦਾਰ ਜਸਪਾਲ ਸਿੰਘ, ਸੂਬੇਦਾਰ ਸਤਪਾਲ ਸਿੰਘ, ਹੀਰਾ ਸੈਣੀ, ਰਿੱਕੀ ਰਾਮਗੜ੍ਹੀਆ, ਕੇ. ਪੀ. ਸੈਣੀ, ਥਾਣੇਦਾਰ ਸ਼ਮਸ਼ੇਰ ਸਿੰਘ, ਵਿਜੇ ਮਿਨਹਾਸ, ਫ਼ੌਜੀ ਸ਼ਿਵਦੇਵ, ਪਵਨ ਕੁਮਾਰ ਸ਼ਰਮਾ, ਨਰੇਸ਼ ਕੁਮਾਰ, ਰਣਜੀਤ ਨਿੱਕੂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਖੇਡ ਮੇਲੇ ਵਿਚ ਇਲਾਕੇ ਦੀਆਂ 35 ਫੁੱਟਬਾਲ ਟੀਮਾਂ ਨੇ ਭਾਗ ਲਿਆ | ਨਿੱਕੂਚੱਕ ਦੀ ਫੁੱਟਬਾਲ ਟੀਮ ਨੇ ਸੰਧਵਾਲ ਦੀ ਟੀਮ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ | ਕਬੱਡੀ ਵਿਚ ਪੰਜਢੇਰਾ ਦੀ ਟੀਮ ਜੇਤੂ ਰਹੀ ਜਦੋਂ ਕਿ ਸਿੰਘੋਵਾਲ ਦੀ ਟੀਮ ਉਪ ਵਿਜੇਤਾ ਰਹੀ | ਰਕੇਸ਼ ਕੁਮਾਰ ਨਿੱਕੂਚੱਕ ਬੈੱਸਟ ਗੋਲਕੀਪਰ, ਜ਼ਹਰ ਬੈੱਸਟ ਡਿਫੈਂਸਰ ਅਤੇ ਜਤਿੰਦਰ ਬੈੱਸਟ ਸਟ੍ਰਾਈਕ ਰਹੇ | ਇਸ ਮੌਕੇ 16 ਸੌ ਮੀਟਰ ਦੀ ਦੌੜ ਅਤੇ ਮਹਿਲਾਵਾਂ ਦੀ ਮਿਊਜ਼ੀਕਲ ਚੇਅਰ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੀ | ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਦੇ ਨੇਤਾ ਤਜਿੰਦਰ ਰਾਣਾ ਸਹੌੜਾ ਡਡਿਆਲ, ਸਰਪੰਚ ਸੰਗੀਤਾ ਰਾਮਗੜ੍ਹੀਆ, ਉਪਦੇਸ਼ ਰਾਣਾ ਅਤੇ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ |

ਪਿਛਲੀ ਖ਼ਬਰ ਰਾਏਪੁਰ ਵਿਖੇ ਧੂਮਧਾਮ ਨਾਲ ਕਰਵਾਇਆ ਵਾਲੀਬਾਲ ਟੂਰਨਾਮੈਂਟ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ.ਸੀ. ਪਠਾਨਕੋਟ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।