18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਉਣ ਵਾਲੀਆਂ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਾਂਗੇ-ਡਾ. ਸੁੱਖੀ <br/>

ਅਜੀਤ ਡੈਸਕ 06-12-2025
ਬੰਗਾ, 5 ਦਸੰਬਰ (ਧਰਮਵੀਰ ਪਾਲ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਕਦਮ ਚੁੱਕਦਿਆਂ ਆਪਣੇ ਹਲਕੇ ਦੀਆਂ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰਸਮੀ ਤੌਰ 'ਤੇ ਦਾਖ਼ਲ ਕਰ ਦਿੱਤੀਆਂ ਹਨ | ਮੁਕੰਦਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਸੋਹਣ ਲਾਲ ਢੰਡਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੌਰਾਨ ਪਾਰਟੀ ਦੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸੂਬਾ ਸਕੱਤਰ ਮਹਿਲਾ ਵਿੰਗ ਮੈਡਮ ਹਰਜੋਤ ਕੌਰ ਲੋਹਟੀਆ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ ਦੀ ਹਾਜ਼ਰੀ, ਵਰਕਰਾਂ ਦਾ ਜੋਸ਼, ਅਤੇ ਲੋਕਾਂ ਦਾ ਭਰੋਸਾ ਸਾਫ਼ ਤੌਰ 'ਤੇ ਦੱਸ ਰਿਹਾ ਸੀ ਕਿ ਇਸ ਵਾਰੀ ਜ਼ਮੀਨੀ ਪੱਧਰ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਆਪ ਦੀ ਲਹਿਰ ਹੈ | ਡਾ.ਸੁੱਖੀ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦੇ ਨਵੇਂ ਵਿਕਾਸ ਮਾਡਲ ਨੂੰ ਨਿਭਾਉਣ ਦੀ ਦੌੜ ਹਨ, ਅਤੇ ਪਾਰਟੀ ਦੇ ਹਰ ਉਮੀਦਵਾਰ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਸੱਚੇ ਲੋਕ-ਸੇਵਾ ਦੇ ਮਾਪਦੰਡਾਂ 'ਤੇ ਖਰਾ ਉਤਰਨਾ ਹੋਵੇਗਾ | ਕੁਲਜੀਤ ਸਰਹਾਲ ਨੇ ਕਿਹਾ ਕਿ ਪੰਜ ਸਾਲਾਂ ਦੀ ਕਾਰਗੁਜ਼ਾਰੀ, ਕਰਪਸ਼ਨ-ਮੁਕਤ ਪ੍ਰਸ਼ਾਸਨ, ਸਕੂਲਾਂ-ਹਸਪਤਾਲਾਂ ਵਿੱਚ ਬਦਲਾਅ, ਅਤੇ ਭਾਈਚਾਰੇ ਦੀ ਭਲਾਈ ਲਈ ਕੀਤੀਆਂ ਪਾਲਸੀਆਂ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ | ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਆਪ ਪਾਰਟੀ ਨੂੰ ਤਹਿ ਤੱਕ ਲੋਕ ਸੇਵਾ ਕਰਨ ਦਾ ਹੋਰ ਮਜ਼ਬੂਤ ਮੌਕਾ ਦੇਵੇਗੀ | ਹਰਜੋਤ ਲੋਹਟੀਆ ਨੇ ਕਿਹਾ ਕਿ ਆਪ ਪਾਰਟੀ ਕੰਮ ਦੀ ਰਾਜਨੀਤੀ ਕਰ ਰਹੀ ਹੈ ਉਹ ਕੰਮ ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ | ਆਪ ਪਾਰਟੀ ਦੇ ਆਗੂ ਐਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਯੂਥ ਵਿੰਗ ਹਲਕਾ ਇੰਚਾਰਜ ਵਿਪਨ ਰਾਣਾ, ਇੰਦਰਜੀਤ ਸਿੰਘ ਮਾਨ, ਸਾਗਰ ਅਰੋੜਾ, ਆਗੂ ਵਰਕਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵ: ਸ. ਮਹਿੰਦਰ ਸਿੰਘ ਪੱਲੀ ਝਿੱਕੀ ਨਮਿਤ ਪਿੰਡ ਲਧਾਣਾ ਉੱਚਾ ਵਿਖੇ ਕਰਵਾਇਆ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੈਗਾ ਦਾਖ਼ਲਾ ਕੰਪੇਨ 8 ਨੂੰ ਸ਼ੁਰੂ ਹੋਵੇਗੀ-ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।