20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ (ਭੂਰੀਵਾਲਿਆਂ) ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ <br/>

ਸਤਿਗੁਰੂ ਲਾਲ ਦਾਸ ਜੀ ਮਹਾਰਾਜ ਰਕਬੇ ਵਾਲਿਆਂ (ਭੂਰੀਵਾਲਿਆਂ) ਦੇ ਅਵਤਾਰ ਦਿਵਸ ਦੇ ਸਮਾਗਮ ਦੇ ਆਖਰੀ ਦਿਨ ਸਤਿਗੁਰੂ ਵੇਦਾਂਤ ਅਚਾਰਿਆ ਚੇਤਨਾ ਨੰਦ ਭੂਰੀਵਾਲੇ ਬਾਣੀ ਦੇ ਭੋਗ ਪਾਉਂਦੇ ਹੋਏ ਨਾਲ ਮਹਾਂਪੁਰਸ਼, ਸਮਾਜ ਸੇਵੀ ਆਗੂ ਅਤੇ ਸੰਗਤਾਂ | ਤਸਵੀਰ : ਨਵਾਂਗਰਾਈਾ <br/> 24-12-2025
ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 23 ਦਸੰਬਰ (ਨਵਾਂਗਰਾਈਾ, ਨਾਨੋਵਾਲੀਆ) - ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬ ਦਾਸੀ ਸੰਪਰਦਾਇ ਦੇ ਦੂਸਰੇ ਮੁਖੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਰਕਬੇ ਵਾਲਿਆਂ ਦੇ 137ਵੇਂ ਅਵਤਾਰ ਪੁਰਬ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਸੰਪੂਰਨ ਹੋਇਆ | ਇਸ ਮੌਕੇ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਰਤਮਾਨ ਗੱਦੀਨਸ਼ੀਨ ਗੁਰਗੱਦੀ ਪਰੰਪਰਾ ਨੇ ਜਗਤ ਗੁਰੂ ਅਚਾਰੀਆ ਗਰੀਬਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠਾਂ ਦੇ ਪ੍ਰਕਾਸ਼ ਮਹੰਤ ਦਯਾ ਸਾਗਰ ਜੀ ਮੇਹਰਬਾਨ ਛੁਡਾਣੀ ਧਾਮ ਵਾਲਿਆ ਨੇ ਕੀਤੇ | ਇਸ ਮੌਕੇ ਪ੍ਰਵਚਨ ਕਰਦਿਆਂ ਵੇਦਾਂਤ ਅਚਾਰੀਆ ਚੇਤਨਾ ਨੰਦ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਫਰਮਾਇਆ ਕਿ ਨਾਮ ਦੇ ਅਭਿਆਸ ਨਾਲ ਹੀ ਮਨੁੱਖ ਧਾਰਮਿਕ ਵਿਕਾਸ ਵੱਲ ਵੱਧਦਾ ਹੈ | ਪ੍ਰੇਮ ਦੀ ਭਾਸ਼ਾ ਬਾਰੇ ਉਹਨਾਂ ਕਿਹਾ ਕਿ ਪ੍ਰੇਮ ਦਾ ਭਾਵ ਸ਼ੁੱਧ ਵਿਵਹਾਰ ਹੈ ਅਤੇ, ਪੇ੍ਰਮ ਵਿੱਚ ਦੇਣਾ ਹੀ ਦੇਣਾ ਹੈ, ਉਹਨਾਂ ਕਿਹਾ ਕਿ ਸੇਵਾ ਕਰਨ ਵਾਲਾ ਮਨੁੱਖ ਜੋ ਨਾਮ ਜਪਦਿਆਂ ਸੇਵਾ ਕਰੇ ਸਭ ਤੋਂ ਉਤਮ ਹੈ | ਉਹਨਾਂ ਫੁਰਮਾਇਆ ਕਿ ਪ੍ਰਮਾਤਮਾ ਦਾ ਨਾਮ ਹੀ ਸਾਰ ਵਸਤੂ ਹੈ | ਸਿਮਰਨ, ਸੇਵਾ, ਨਿਸ਼ਕਾਮ ਦਾਨ ਕਰਨ ਨਾਲ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ | ਇਸ ਮੌਕੇ ਸੰਤ-ਮਹਾਂਪੁਰਸ਼ਾਂ ਨੇ ਵੀ ਦਰਸ਼ਨ ਦਿੱਤੇ ਜਿਨ੍ਹਾਂ ਵਿੱਚ ਸਵਾਮੀ ਸ਼ੰਕਰ ਚੇਤਨ ਪਰਬਤ ਪੱਦੀ ਮੱਠ ਬੰਗਾ ਵਾਲੇ, ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ ਵਾਲੇ, ਸਵਾਮੀ ਡਾਕਟਰ ਤਿਰਪਰਾਰੀ ਦਾਸ ਗੁਜਰਾਤ ਵਾਲੇ, ਸਵਾਮੀ ਨਿੱਤਿਆ ਨੰਦ ਇਲਾਹਾਬਦ ਵਾਲੇ, ਸਵਾਮੀ ਵਿਸ਼ਵ ਭਾਰਤੀ ਅਤੇ ਅੰਬਕਾ ਭਾਰਤੀ, ਸਵਾਮੀ ਕਿ੍ਸ਼ਨ ਸਰੂਪ ਹਰਿਦੁਆਰ, ਸਵਾਮੀ ਕਿ੍ਸ਼ਨਾ ਨੰਦ, ਸਵਾਮੀ ਸੱਤਦੇਵ ਬ੍ਰਹਮਚਾਰੀ ਸ਼ਾਮਲ ਸਨ | ਇਸ ਤਿੰਨ ਦਿਨਾਂ ਸਮਾਗਮ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਰਾਜੇਸ਼ ਨਾਗਰ ਕੈਬਨਿਟ ਮੰਤਰੀ ਹਰਿਆਣਾ ਸਰਕਾਰ ਨੇ ਨਤਮਸਤਕ ਹੁੰਦਿਆਂ ਸਤਿਗੁਰੂ ਰਕਬੇ ਵਾਲਿਆਂ ਦਾ ਗੁਣਗਾਨ ਕੀਤਾ ਅਤੇ ਅਚਾਰੀਆ ਜੀ ਤੋਂ ਅਸ਼ੀਰਵਾਦ ਲਿਆ ਤੇ ਹਰਿਆਣਾ ਸਰਕਾਰ ਵਲੋਂ ਟਰੱਸਟ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਜਸਵੀਰ ਗੜ੍ਹੀ ਚੇਅਰਮੈਨ ਰਾਜ ਅਨੁਸੂਚਿਤ ਕਮਿਸ਼ਨ ਪੰਜਾਬ ਨੇ ਭੂਰੀਵਾਲਿਆਂ ਦੀ ਗੁਰਗੱਦੀ ਪਰੰਪਰਾ ਦੇ ਸਰਬ ਸਾਂਝੀਵਾਲਤਾ ਦੇ ਦਿੱਤੇ ਜਾ ਰਹੇ ਸੁਨੇਹੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ, ਅਵਿਨਾਸ਼ ਰਾਏ ਖੰਨਾ ਸਾਬਕਾ ਐਮ. ਪੀ, ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ ਪੰਜਾਬ, ਡਾ. ਦਲਜੀਤ ਚੀਮਾ ਸਾਬਕਾ ਮੰਤਰੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ. ਪੀ ਅਕਾਲੀ ਦਲ, ਐਡਵੋਕੇਟ ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸਤਨਾਮ ਜਲਾਲਪੁਰ ਚੇਅਰਮੈਨ ਯੋਜਨਾ ਬੋਰਡ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਅਵਤਾਰ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਕਰਨਲ ਸੰਤ ਰਾਮ ਮੀਲੂ ਪ੍ਰਧਾਨ, ਨਰਿੰਦਰ ਮੀਲੂ ਜਨਰਲ ਸਕੱਤਰ ਗੁੱਜਰ ਕਲਿਆਣ ਪ੍ਰੀਸ਼ਦ ਚੰਡੀਗੜ੍ਹ, ਸਤਨਾਮ ਸਿੰਘ ਸਾਬਕਾ ਡੀ. ਐਸ. ਪੀ, ਕੁੰਦਨ ਲਾਲ, ਹਰਬੰਸ ਲਾਲ ਚੈਅਰਮੈਨ, ਕਾਮਰੇਡ ਪਰਮਿੰਦਰ ਮੇਨਕਾ, ਅਸ਼ੋਕ ਕੁਮਾਰ ਕਰੀਮਪੁਰ ਧਿਆਨੀ, ਯਾਦਵਿੰਦਰ ਯੋਗੇਵਾਲ, ਪੰਮਾ ਭਾਟੀਆ ਕੌਂਸਲਰ, ਜਸਵੀਰ ਔਲੀਆਪੁਰ, ਰਾਮਜੀ ਦਾਸ ਚੇਅਰਮੈਨ ਐਮ. ਆਰ. ਸਿਟੀ ਐਜੂਕੇਸ਼ਨ ਗਰੁੱਪ, ਕਾਮਰੇਡ ਗਰੀਬਦਾਸ ਬੀਟਣ, ਹਨੀ ਟੌਂਸਾ, ਬਲਦੇਵ ਰਾਜ ਖੇਪੜ, ਡਾ. ਯਸ਼ਪਾਲ, ਸ੍ਰੀ ਰਾਮ ਜਨਰਲ ਸਕੱਤਰ ਆਦਿ ਟਰੱਸਟ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਲੋਂ ਗੁਰਮਤਿ ਚੇਤਨਾ ਮਾਰਚ <br/> ਅਗਲੀ ਖ਼ਬਰ ਪਿੰਡ ਛਦੌੜੀ ਵਿਖੇ ਅਣਪਛਾਤਿਆਂ ਨੇ ਰਾਤ ਵੇਲੇ ਇਕ ਘਰ 'ਤੇ ਚਲਾਈਆਂ ਗੋਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।