20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੰਘਣੀਆਂ ਧੁੰਦਾਂ 'ਚ ਧੀਮੀ ਗਤੀ ਨਾਲ ਚੱਲਣਾ ਵਾਹਨ ਚਾਲਕਾਂ ਦੀ ਵੱਡੀ ਸਿਆਣਪ - ਸੋਮਪਾਲ ਸਿੰਘ ਬੰਗਾ <br/>

ਅਜੀਤ ਡੈਸਕ 24-12-2025
ਕਟਾਰੀਆਂ, 23 ਦਸੰਬਰ (ਪ੍ਰੇਮੀ ਸੰਧਵਾਂ) - ਉੱਘੇ ਸਮਾਜ ਸੇਵੀ ਗਰੀਬਾਂ ਦੇ ਸੱਚੇ ਹਮਦਰਦ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੋਮਪਾਲ ਸਿੰਘ ਬੰਗਾ (ਰਸੂਲਪੁਰ) ਵਾਲਿਆਂ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਕਹਿਰ ਦੀ ਪੈ ਰਹੀ ਠੰਢ ਨੇ ਜਿੱਥੇ ਗਰੀਬ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉੱਥੇ ਹੀ ਸੜਕ 'ਤੇ ਆਪਣੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕਾਂ ਦੇ ਵਾਹਨਾਂ ਦੀ ਰਫ਼ਤਾਰ ਨੂੰ ਵੀ ਬਰੇਕ ਮਾਰ ਦਿੱਤੀ ਹੈ | ਕਿਉਂਕਿ ਕਈ ਵਾਰੀ ਨੌਕਰੀ ਪੇਸ਼ੇ ਵਾਲੇ ਲੋਕ ਸਮੇਂ ਦੇ ਹਿਸਾਬ ਨਾਲ ਹੀ ਘਰੋਂ ਚੱਲਦੇ ਹਨ | ਪਰ ਕਈ ਵਾਰੀ ਮੌਸਮ ਸਾਫ਼ ਹੋਣ ਦੇ ਬਾਵਜੂਦ ਵੀ ਸੰਘਣੀ ਧੁੰਦ ਆਪਣੀ ਜਕੜ ਮਜ਼ਬੂਤ ਕਰ ਲੈਂਦੀ ਹੈ | ਜਿਸ ਕਾਰਨ ਸਮੇਂ ਸਿਰ ਆਪਣੀ ਨੌਕਰੀ 'ਤੇ ਜਾਣ ਵਾਲੇ ਵਿਅਕਤੀ 'ਤੇ ਭਾਰੂ ਪੈ ਜਾਂਦੀ ਹੈ | ਸੋਮ ਪਾਲ ਬੰਗਾ ਨੇ ਕਿਹਾ ਕਿ ਸੰਘਣੀਆਂ ਧੁੰਦਾਂ 'ਚ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਕਰਨਾ ਹੀ ਵਾਹਨ ਚਾਲਕਾਂ ਲਈ ਸਿਆਣਪ ਵਾਲੀ ਗੱਲ ਹੈ |

ਪਿਛਲੀ ਖ਼ਬਰ ਗੁ: ਸ੍ਰੀ ਚਰਨ ਕੰਵਲ ਜੀਂਦੋਵਾਲ ਬੰਗਾ ਪਾਤਸ਼ਾਹੀ ਛੇਵੀਂ ਵਿਖੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਨਿਊ ਆਦਰਸ਼ ਸਕੂਲ 'ਚ ਏ. ਆਈ. ਅਤੇ ਦਾਸਤਾਨ-ਏ-ਸ਼ਹਾਦਤ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।