18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚਮਕੌਰ ਸਾਹਿਬ ਅਤੇ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਲਧਾਣਾ ਉੱਚਾ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>

ਪਿੰਡ ਲਧਾਣਾ ਉੱਚਾ ਵਿਖੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਹੋਰ ਸ਼ਹੀਦਾਂ ਦੀ ਯਾਦ 'ਚ ਕਰਾਏ ਗੁਰਮਤਿ ਸਮਾਗਮ ਮੌਕੇ ਕੀਰਤਨ ਕਰਦੇ ਹੋਏ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵਾ ਵਾਲੇ, ਢਾਡੀ ਜਥਾ ਵਾਰਾਂ ਗਾਉਂਦੇ ਹੋਏ | <br/> 24-12-2025
ਬੰਗਾ, 23 ਦਸੰਬਰ (ਸੁਰਿੰਦਰ ਸਿੰਘ ਕਰਮ) - ਗੁਰਦੁਆਰਾ ਸਿੰਘ ਸਭਾ ਲਹਿੰਦੀ ਪੱਤੀ ਦੀ ਪ੍ਰਬੰਧਕ ਕਮੇਟੀ ਲਧਾਣਾ ਉੱਚਾ ਵਲੋਂ ਸਮੁੱਚੇ ਨਗਰ ਦੀਆਂ ਸਿੱਖ ਸੰਗਤਾਂ, ਸਮੁੱਚੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਨਿੱਘੇ ਸਹਿਯੋਗ ਨਾਲ ਸ੍ਰੀ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਕ ਗੁਰਮਤਿ ਸਮਾਗਮ ਕੋ ਆਪ੍ਰੇਟਿਵ ਸੁਸਾਇਟੀ ਦੇ ਖੁੱਲ੍ਹੇ ਵਿਹੜੇ 'ਚ ਭਾਰੀ ਗੁਰਮਤਿ ਸਮਾਗਮ ਕਰਵਾਏ ਗਏ | ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨ ਦੀ ਅਰੰਭਤਾ ਹੋਈ | ਦੀਵਾਨ ਦੇ ਅਰੰਭ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਨੇ ਆਪਣੇ ਕੀਰਤਨੀ ਜਥੇ ਨਾਲ ਆਰਤੀ ਸ਼ਬਦ ਦਾ ਗਾਇਨ ਕਰਕੇ ਸੱਚੇ ਪਰਮ ਪਿਤਾ ਪਰਮਾਤਮਾ ਪ੍ਰਤੀ ਸੰਗਤਾਂ ਦੇ ਮਨਾਂ ਵਿੱਚ ਅਪਾਰ ਸ਼ਰਧਾ ਜਗਾਈ | ਉਪਰੰਤ ਉੱਘੇ ਕੀਰਤਨੀਏ ਭਾਈ ਅਮਰੀਕ ਸਿੰਘ, ਗਿ. ਦਲਜਿੰਦਰ ਸਿੰਘ ਝਿੱਕਾ, ਹਰਦੀਪ ਸਿੰਘ ਪਠਲਾਵਾ ਦੇ ਹਜ਼ੂਰੀ ਕੀਰਤਨੀ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਲੋਂ ਬੇਹੱਦ ਭਾਵ ਪੂਰਤ ਪ੍ਰਭਾਵ ਉਜਾਗਰ ਕਰਦਿਆਂ ਗੁਰਬਾਣੀ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਸੰਸਾਰ ਪ੍ਰਸਿੱਧ ਢਾਡੀ ਗਿ. ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਵਾਲਿਆਂ ਦੇ ਜਥੇ ਨੇ ਸ਼ਹੀਦਾਂ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਸੰਗਤਾਂ 'ਚ ਪ੍ਰਬੰਧਕੀ ਸੇਵਾਦਾਰਾਂ ਸਮੇਤ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ | ਜਿਨ੍ਹਾਂ ਵਿੱਚ ਗਿ. ਪਰਮਜੀਤ ਸਿੰਘ ਸੂਬੇਦਾਰਾਂ ਦੇ ਪ੍ਰਧਾਨ ਗੁ. ਪ੍ਰਬੰਧਕ ਕਮੇਟੀ ਗੁ. ਲਹਿੰਦੀ ਪੱਤੀ, ਸੂਬੇਦਾਰ ਸਵਰਨ ਸਿੰਘ, ਗਿ. ਤਰਸੇਮ ਸਿੰਘ ਸਟੇਜ ਸਕੱਤਰ, ਗਿ. ਦਲਜੀਤ ਸਿੰਘ, ਗਿ. ਇਕਬਾਲ ਸਿੰਘ, ਪਾਲਾ, ਗਿ. ਹਰਵਿੰਦਰ ਸਿੰਘ ਬਿੰਦਾ, ਸ. ਬਲਵੰਤ ਸਿੰਘ ਉਘੜਾ, ਸ. ਮਹਿੰਦਰ ਸਿੰਘ ਸਾਬਕਾ ਸਰਪੰਚ ਅਤੇ ਪ੍ਰਧਾਨ ਕਮੇਟੀ ਗੁਰਦੁਆਰਾ ਦਸ਼ਮੇਸ਼ ਦਰਬਾਰ, ਸ. ਪਰਮਵੀਰ ਸਿੰਘ ਕਥਾ ਵਾਚਕ ਗੁ. ਦਸ਼ਮੇਸ਼ ਦਰਬਾਰ, ਸ. ਬਲਵਿੰਦਰ ਸਿੰਘ ਮੁਲਾਜਮ ਸਹਿਕਾਰੀ ਸੁਸਾਇਟੀ ਬੰਗਾ, ਸ. ਅਮਰੀਕ ਸਿੰਘ ਵਾਰੀਆ ਪੰਚ, ਗਿ. ਸੁਖਵਿੰਦਰ ਸਿੰਘ ਰਾਜਾ ਪੰਚ, ਉੱਘੇ ਐਨ. ਆਰ. ਆਈ ਕੀਰਤਨੀਏ ਭਾਈ ਰਘਵੀਰ ਸਿੰਘ ਯੂ. ਐਸ. ਏ, ਸ. ਹਰਦੇਵ ਸਿੰਘ ਤਕੀਏ ਵਾਲੇ, ਸ. ਭੁਪਿੰਦਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਸ. ਮਲਕੀਤ ਸਿੰਘ ਸਾਬਕਾ ਸੈਕਟਰੀ ਸਹਿਕਾਰੀ ਸੁਸਾਇਟੀ, ਸੁਖਵਿੰਦਰ ਸਿੰਘ ਮੌਜੂਦਾ ਸਕੱਤਰ ਸੁਸਾਇਟੀ ਲਧਾਣਾ ਉੱਚਾ, ਮਾ. ਜਸਵੰਤ ਸਿੰਘ, ਡਾ. ਜਸਵੰਤ ਸਿੰਘ ਲਧਾਣਾ ਉੱਚਾ, ਕਰਨਵੀਰ ਸਿੰਘ ਕੀਰਤਨੀਆ ਲਧਾਣਾ ਉੱਚਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਾਲ ਹੀ 'ਚ ਹੋਈਆਂ ਚੋਣਾਂ ਨੇ ਸਾਬਤ ਕੀਤਾ ਕਿ 2027 'ਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ- ਸਤਵੀਰ ਸਿੰਘ ਪੱਲੀਝਿੱਕੀ ਅਗਲੀ ਖ਼ਬਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।