15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੋਹਣ ਲਾਲ ਢੰਡਾ ਨੇ 18 ਨਵ-ਨਿਯੁਕਤ ਕੋਆਰਡੀਨੇਟਰਾਂ ਨੂੰ ਦਿੱਤੀਆਂ ਵਧਾਈਆਂ <br/>

ਅਜੀਤ ਡੈਸਕ 26-12-2025
ਬੰਗਾ, 25 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਆਮ ਆਦਮੀ ਦੇ ਹਲਕਾ ਬੰਗਾ ਦੇ ਐਸ. ਸੀ ਵਿੰਗ ਦੇ ਨਵੇਂ ਬਣੇ 18 ਬਲਾਕ ਕੋਆਰਡੀਨੇਟਰ ਜਿਨ੍ਹਾਂ ਵਿੱਚ ਡਾ. ਜਸਪਾਲ ਕਲੇਰ, ਕੁਲਵੰਤ ਰਾਮ, ਤੀਰਥ ਰਾਮ, ਅਮਰੀਕ ਚੰਦ, ਸੁਖਦੇਵ ਰਾਜ ਸਰਪੰਚ, ਬਲਬੀਰ ਰਾਮ ਸਰਪੰਚ, ਤਰਸੇਮ ਲਾਲ ਝੱਲੀ ਸਰਪੰਚ, ਸਤਨਾਮ ਸਿੰਘ ਢੰਡਾ, ਜਗਤ ਸਿੰਘ ਸਰਪੰਚ, ਜਗਦੀਪ ਜਗੀ, ਪਰਵਿੰਦਰ ਕੁਮਾਰ, ਹੈਰੀ, ਮਨਦੀਪ ਕੁਮਾਰ ਸੁਮਨ, ਨਛੱਤਰ ਰਾਮ ਸੱਤਾ, ਬਲਬੀਰ ਚੰਦ, ਮਨਜੀਤ ਸੱਲ੍ਹਣ, ਅਮਨਦੀਪ ਕੁਮਾਰ, ਚਰਨਜੀਤ ਸਿੰਘ ਸਿੱਧੂ ਸ਼ਾਮਲ ਹਨ, ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਨੇ ਕਿਹਾ ਕਿ ਇਹ ਨਵੀਆਂ ਨਿਯੁਕਤੀਆਂ ਪਾਰਟੀ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨਗੀਆਂ | ਉਨ੍ਹਾਂ ਕਿਹਾ ਕਿ ਐਸ. ਸੀ ਵਰਗ ਦੇ ਹੱਕਾਂ ਦੀ ਰੱਖਿਆ, ਸਮਾਜਿਕ ਨਿਆਂ ਅਤੇ ਵਿਕਾਸਮੂਲਕ ਨੀਤੀਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਵਿੱਚ ਨਵੇਂ ਅਹੁਦੇਦਾਰ ਅਹਿਮ ਭੂਮਿਕਾ ਨਿਭਾਉਣਗੇ | ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਬਲਾਕ ਪ੍ਰਧਾਨ ਦੀ ਟੀਮ ਪਾਰਟੀ ਦੀ ਨੀਤੀ ਤੇ ਨੀਅਤ ਅਨੁਸਾਰ ਮਿਹਨਤ ਕਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ | ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਣਗੇ | ਅੰਤ ਵਿੱਚ ਉਨ੍ਹਾਂ ਸਾਰੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਫਿਰ ਤੋਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਪਾਰਟੀ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੀ ਹੈ | ਮੌਕੇ 'ਤੇ ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਯੂਥ ਵਿੰਗ ਇੰਚਾਰਜ ਵਿਪਨ ਰਾਣਾ, ਸ਼ੋਸ਼ਲ ਮੀਡੀਆ ਇੰਚਾਰਜ ਸੋਮਨਾਥ, ਨੰਬਰਦਾਰ ਅਮਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੀ ਨਵੀਂ ਹੱਦਬੰਦੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਕਰਵਾਈ ਅਧਿਆਪਕ-ਮਾਪੇ ਮਿਲਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।