06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੇਵਾ ਮੁਕਤੀ 'ਤੇ ਵਿਸ਼ੇਸ਼: ਕੁਲਵੀਰ ਸਿੰਘ ਲਾਇਬੇ੍ਰਰੀ ਅਟੈਂਡਿਟ <br/>

ਅਜੀਤ ਡੈਸਕ 31-12-2025
ਸੜੋਆ-ਸਿੱਖਿਆ ਵਿਭਾਗ 'ਚ ਲਾਇਬੇ੍ਰਰੀ ਅਟੈਂਡਿਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸੇਵਾ ਨਿਭਾ ਰਹੇ ਕੁਲਵੀਰ ਸਿੰਘ ਵਾਸੀ ਪਿੰਡ ਬਛੋੜੀ ਦਾ ਜਨਮ 5 ਦਸੰਬਰ 1965 ਨੂੰ ਪਿਤਾ ਦਾਰਾ ਸਿੰਘ ਮਾਤਾ ਗੁਰਦੇਵ ਕੌਰ ਦੇ ਘਰ ਜਨਮ ਨਾਨਕੇ ਪਿੰਡ ਰੱਕੜਾਂ ਢਾਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਪੰਜਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਤੱਕ ਸੀਨੀਅਰ ਸੈਕੰਡਰੀ ਸਕੂਲ ਬਛੋੜੀ ਵਿਖੇ ਕੀਤੀ | ਉਸ ਤੋਂ ਬਾਅਦ 5 ਨਵੰਬਰ 1999 ਨੂੰ ਪਹਿਲੀ ਪੋਸਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਹੋਈ | ਆਪਣੀ ਸਾਰੀ ਸਰਵਿਸ ਲਗਭਗ ਇਸੇ ਹੀ ਸਕੂਲ ਵਿੱਚ ਪੂਰੀ ਕੀਤੀ | ਆਪ ਦੀ ਸ਼ਾਦੀ ਰਣਜੀਤ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਰਾਣੇਵਾਲ ਬਾਗ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਹੋਈ | ਆਪ ਦੇ ਦੋ ਬੇਟੇ ਇੱਕ ਬੇਟੀ ਨੇ ਜਨਮ ਲਿਆ ਅਤੇ ਤਿੰਨੋ ਹੀ ਵਿਦੇਸ਼ ਵਿੱਚ ਸੈਟਲ ਹਨ | ਜ਼ਿਕਰਯੋਗ ਹੈ ਕਿ ਕੁਲਬੀਰ ਸਿੰਘ ਨੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਦਿੱਤੇ ਗਏ ਹੁਕਮ ਮੁਤਾਬਿਕ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ ਅਤੇ ਆਪ 26 ਸਾਲ ਇੱਕ ਮਹੀਨਾ 27 ਦਿਨ ਦੀ ਨੌਕਰੀ ਕਰਨ ਉਪਰੰਤ 31 ਦਸੰਬਰ 2025 ਨੂੰ ਸੇਵਾ ਮੁਕਤ ਹੋ ਰਹੇ ਹਨ | ਸਕੂਲ ਦੇ ਸਮੂਹ ਸਟਾਫ਼ ਵੱਲੋਂ ਆਪ ਜੀ ਨੂੰ ਨਿੱਘੀ ਅਤੇ ਸ਼ਾਨਦਾਰ ਪਾਰਟੀ ਦਿੱਤੀ ਜਾ ਰਹੀ ਹੈ |
-ਹਰਮੇਲ ਸਹੂੰਗੜਾ

ਪਿਛਲੀ ਖ਼ਬਰ ਗੁ: ਸਿੰਘ ਸਭਾ ਨੌਰਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।