06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹਿੰਦੂ ਵੈਲਫੇਅਰ ਬੋਰਡ ਨੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਐਸ. ਡੀ. ਐਮ. ਬੰਗਾ ਨੂੰ ਸੌਂਪਿਆ <br/>

ਅਜੀਤ ਡੈਸਕ 31-12-2025
ਬੰਗਾ, 30 ਦਸੰਬਰ (ਧਰਮਵੀਰ ਪਾਲ) - ਹਿੰਦੂ ਵੈਲਫੇਅਰ ਬੋਰਡ ਦੇ ਮੈਂਬਰਾਂ ਨੇ ਬੰਗਲਾਦੇਸ਼ 'ਚ ਹਿੰਦੂਆਂ 'ਤੇ ਲਗਾਤਾਰ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਐਸ.ਡੀ.ਐਮ ਬੰਗਾ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ | ਇਸ ਮੰਗ ਪੱਤਰ ਵਿੱਚ, ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਬੰਗਲਾਦੇਸ਼ ਦੇ ਮੇਮਨ ਸਿੰਘ ਜ਼ਿਲ੍ਹੇ ਦੇ ਭਾਲੂਕਾ ਉਪ-ਜ਼ਿਲ੍ਹਾ (ਡੁਬਾਲੀਆਪਾਂਡਾ) 'ਚ ਇੱਕ ਕੱਟੜਪੰਥੀ ਭੀੜ ਦੁਆਰਾ ਇੱਕ ਹਿੰਦੂ ਨੌਜਵਾਨ, ਦੀਪੂ ਚੰਦਰ ਦਾਸ, ਨੂੰ ਦਰੱਖਤ ਨਾਲ ਬੰਨਿ੍ਹਆ ਕੇ ਤਸੀਹੇ ਦਿੱਤੇ ਅਤੇ ਫ਼ਿਰ ਜ਼ਿੰਦਾ ਸਾੜ ਦਿੱਤਾ, 'ਤੇ ਝੂਠਾ ਦੋਸ਼ ਲਗਾਇਆ | ਇਹ ਧਾਰਮਿਕ ਵਿਤਕਰੇ ਦੇ ਅਧਾਰ 'ਤੇ ਹਿੰਦੂਆਂ ਵਿਰੁੱਧ ਨਸਲਕੁਸ਼ੀ ਹੈ | ਹਿੰਦੂ ਭਲਾਈ ਬੋਰਡ ਨੇ ਰਾਸ਼ਟਰਪਤੀ ਨੂੰ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਯੂ.ਐਨ ਦੇ ਦਖਲ ਦੀ ਮੰਗ ਕਰਨ ਦੀ ਅਪੀਲ ਕੀਤੀ ਹੈ | ਆਪਣੇ ਮੰਗ ਪੱਤਰ ਵਿੱਚ, ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਅੰਤਰਰਾਸ਼ਟਰੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਬੰਗਲਾਦੇਸ਼ ਵਿੱਚ ਹਿੰਦੂ ਘਰਾਂ ਅਤੇ ਮੰਦਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਸ ਘਟਨਾ ਤੋਂ ਪੂਰਾ ਹਿੰਦੂ ਭਾਈਚਾਰਾ ਬਹੁਤ ਦੁਖੀ ਹੈ | ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਣ ਸਮੇਂ ਡਾ: ਬਲਵੀਰ ਰਾਜ ਸ਼ਰਮਾ, ਡਾ: ਰਾਜਨ ਸ਼ਰਮਾ, ਕਸ਼ਮੀਰ ਸਿੰਘ, ਸ਼ਿਆਮ ਕੁਮਾਰ, ਤਰਸੇਮ ਲਾਲ, ਪਿੰਡ ਹਿਆਣ ਦੇ ਸਰਪੰਚ, ਪਿੰ੍ਰਸੀਪਲ ਜਤਿੰਦਰ ਮੋਹਨ, ਕੌਂਸਲਰ ਹਿੰਮਤ ਤੇਜਪਾਲ, ਕੌਂਸਲਰ ਜਸਵਿੰਦਰ ਸਿੰਘ, ਐਡਵੋਕੇਟ ਵਿਜੇ ਕੁਮਾਰ ਛਾਬੜਾ, ਏ.ਐਸ.ਐਸ.ਕੁਮਾਲ, ਮਹਿਕ, ਮਹਿਕ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਸ਼ੇਰ ਨਾਥ ਦੀ ਬਰਸੀ ਨੂੰ ਸਮਰਪਿਤ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਜੀ ਦੇ ਜਨਮ ਦਿਨ ਸੰਬੰਧੀ ਸਮਾਗਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।