06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਫ਼ਰ-ਏ-ਸ਼ਹਾਦਤ ਦੌਰਾਨ ਲਗਾਏ ਦੁੱਧ ਦੇ ਲੰਗਰ <br/>

ਅਜੀਤ ਡੈਸਕ 31-12-2025
ਨਵਾਂਸ਼ਹਿਰ, 30 ਦਸੰਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਫ਼ਰ-ਏ-ਸ਼ਹਾਦਤ ਦੇ ਹਫ਼ਤੇ ਦੌਰਾਨ ਦੁੱਧ ਦੇ ਜੋ ਲੰਗਰ 23 ਦਸੰਬਰ ਨੂੰ ਆਰੰਭ ਕੀਤੇ ਗਏ ਸਨ | ਉਨ੍ਹਾਂ ਦੀ ਸੰਪੂਰਨਤਾ 28 ਦਸੰਬਰ ਨੂੰ ਫੱਟੀ ਬਸਤਾ ਚੌਂਕ ਵਿਖੇ ਲਗਾਏ ਗਏ ਦੁੱਧ ਦੇ ਲੰਗਰ ਨਾਲ ਕੀਤੀ ਗਈ | ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਲਗਾਏ ਜਾਣ ਵਾਲੇ ਦੁੱਧ ਦੇ ਲੰਗਰ ਭਾਈ ਮੋਤੀ ਰਾਮ ਮਹਿਰਾ ਦੀ ਦੇ ਪਰਿਵਾਰ ਦੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹਨ | ਜਿਨ੍ਹਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਬੰਦੀ ਬਣਾ ਕੇ ਰੱਖੇ ਗਏ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਤਮਾਮ ਪਾਬੰਦੀਆਂ ਦੇ ਬਾਵਜੂਦ ਰਾਤ ਸਮੇਂ ਦੁੱਧ ਦਾ ਲੰਗਰ ਛਕਾਇਆ ਸੀ | ਉਹਨਾਂ ਕਿਹਾ ਕਿ ਇਸ ਦੁੱਧ ਦੀ ਕੀਮਤ ਭਾਈ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਸ ਵਕਤ ਚੁਕਾਉਣੀ ਪਈ ਜਦੋਂ ਸੂਬਾ ਸਰਹੰਦ ਨੇ ਦੁੱਧ ਪਿਲਾਉਣ ਦੇ ਦੋਸ਼ ਵਜੋਂ ਉਹਨਾਂ ਦੀ ਮਾਤਾ, ਪਤਨੀ ਅਤੇ ਛੇ ਸਾਲ ਦੇ ਪੁੱਤਰ ਨਰਾਇਣ ਸਮੇਤ ਉਨ੍ਹਾਂ ਨੂੰ ਕੋਹਲੂ ਵਿੱਚ ਪੀੜਣ ਦਾ ਫਤਵਾ ਜਾਰੀ ਕਰਵਾ ਕੇ ਸ਼ਹੀਦ ਕਰਵਾ ਦਿੱਤਾ | ਇਨ੍ਹਾਂ ਸੇਵਾਵਾਂ ਦੌਰਾਨ ਸੋਸਾਇਟੀ ਦੇ ਮੈਂਬਰਾਂ ਜਿਨ੍ਹਾਂ ਵਿੱਚ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਬਖਸ਼ੀਸ਼ ਸਿੰਘ ਸੈਣੀ, ਗਿਆਨ ਸਿੰਘ, ਜਗਜੀਤ ਸਿੰਘ ਬਾਟਾ, ਕੁਲਜੀਤ ਸਿੰਘ ਖਾਲਸਾ, ਮੁੱਖਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ, ਅਮਰੀਕ ਸਿੰਘ ਸੇਠੀ, ਮਹਿੰਦਰ ਪਾਲ ਚੰਦਰ, ਇੰਦਰਜੀਤ ਸ਼ਰਮਾ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਮਨਮੋਹਨ ਸਿੰਘ, ਬਲਦੇਵ ਸਿੰਘ, ਰਮਣੀਕ ਸਿੰਘ, ਹਕੀਕਤ ਸਿੰਘ, ਸੁਰਿੰਦਰ ਸਿੰਘ, ਰਾਮਪਾਲ ਰਾਏ ਅਤੇ ਹੋਰ ਸੱਜਣਾਂ ਨੇ ਵੀ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਬਾਰੇ ਕਰਵਾਇਆ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਵਿਧਾਨ ਸਭਾ ਧੂਰੀ ਹਲਕੇ 'ਚ 5 ਨੂੰ ਆਈ. ਟੀ. ਆਈਜ਼ ਦੇ ਕੱਚੇ ਇੰਸਟਰਕਟਰਾਂ ਵਲੋਂ ਰੈਲੀ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।