05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਥਾਂਦੀਆ ਵਿਖੇ ਕੈਂਪ 3 ਨੂੰ

ਅਜੀਤ ਡੈਸਕ 31-12-2025
ਬੰਗਾ, 30 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਐਂਡ ਵੈਲਫੇਅਰ ਸੋਸਾਇਟੀ ਅਤੇ ਕਾਂਸ਼ੀ ਟੀ.ਵੀ ਯੂ.ਕੇ ਵੱਲੋਂ ਮੁਫਤ ਮਹਾਂ ਮੈਗਾ ਕੈਂਪ 3 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਕਾਂਸ਼ੀ ਟੀ.ਵੀ ਯੂਕੇ ਦੀਆਂ ਸੰਗਤਾਂ ਵੱਲੋਂ ਲਗਾਏ ਜਾ ਰਹੇ ਇਸ ਵਿਸ਼ਾਲ ਕੈਂਪ ਦੌਰਾਨ ਦੰਦਾਂ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮਾਹਿਰ ਡਾਕਟਰ ਸਾਹਿਬਾਨ ਜਾਂਚ ਕਰਨਗੇ | ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ | ਲੋੜਵੰਦ ਲੋਕਾਂ ਦੀਆਂ ਅੱਖਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ | ਇਸੇ ਤਰਾਂ ਚੋਮੜੀ ਦੇ ਰੋਗਾਂ ਸਬੰਧੀ, ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ | ਗਰਭਵਤੀ ਔਰਤਾਂ ਦੇ ਟੈੱਟਨਸ ਦੇ ਮੁਫ਼ਤ ਟੀਕੇ ਲਗਾਏ ਜਾਣਗੇ | ਕੈਂਪ ਦਾ ਉਦਘਾਟਨ ਸ਼੍ਰੀਮਤੀ ਬਿਮਲਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਆਪਣੇ ਕਰ ਕਮਲਾਂ ਨਾਲ ਕਰਨਗੇ |
ਪਿਛਲੀ ਖ਼ਬਰ ਭਰੋਲੀ 'ਚ ਨਗਰ ਕੀਰਤਨ 11 ਨੂੰ <br/> ਅਗਲੀ ਖ਼ਬਰ ਪ੍ਰਸਿੱਧ ਸਮਾਜ ਸੇਵਕ ਪ੍ਰੇਮਚੰਦ ਵਰਮਾ ਦੇ ਦਿਹਾਂਤ 'ਤੇ ਇਲਾਕੇ 'ਚ ਸੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।