21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਅਜੀਤ ਡੈਸਕ 16-06-2025
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡਾ ਉਪਰਾਲਾ ਕਰਦਿਆਂ ਪੜ੍ਹੀਆਂ ਲਿਖੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾਇਆ ਅਤੇ ਸਫਲਤਾਪੂਰਵਕ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਕਲੱਬ ਵਲੋਂ ਸਿਲਾਈ ਮਸ਼ੀਨਾਂ ਵੰਡ ਕੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ | ਕਲੱਬ ਵਲੋਂ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਦੀ ਅਗਵਾਈ ਵਿਚ ਸਿਲਾਈ ਕੋਰਸ ਮੁਕੰਮਲ ਹੋਣ 'ਤੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਤਿੰਦਰ ਕੌਰ ਵਾਲੀਆ ਨੇ ਮੁੱਖ ਮਹਿਮਾਨ ਤੇ ਰਾਜੇਸ਼ ਪੰਜੋਲਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਲੜਕੀਆਂ ਦੀ ਹੌਂਸਲਾ ਅਜਾਈ ਕੀਤੀ ਗਈ | ਇਸ ਮੌਕੇ ਕਲੱਬ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਨੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਪਹਿਲੇ ਦਿਨ ਤੋਂ ਹੀ ਲੋਕ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੰਮ ਕਰਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੀਤਾਂਜਲੀ ਸਿਲਾਈ ਅਧਿਆਪਕਾ ਦੀ ਮਿਹਨਤ ਅਤੇ ਕਾਬਲੀਅਤ ਸਦਕਾ ਸਿਲਾਈ ਸੈਂਟਰ ਦੀ ਕਲਾਸ 'ਚ ਲੜਕੀਆਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ | ਇਨ੍ਹਾਂ ਲੜਕੀਆਂ ਦਾ ਇਮਤਿਹਾਨ ਲਿਆ ਗਿਆ ਜਿਸ ਵਿਚੋਂ 11 ਲੜਕੀਆਂ ਪਾਸ ਹੋਈਆਂ ਅਤੇ ਇਨ੍ਹਾਂ ਲੜਕੀਆਂ ਨੂੰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੁਆਰਾ ਆਯੋਜਿਤ ਪ੍ਰਾਜੈਕਟ ਰਾਹੀਂ ਤੇ ਬਰਿੰਦਰ ਢੂੰਡੀਆਂ ਵਲੋਂ ਆਪਣੀ ਪਤਨੀ ਮਰਹੂਮ ਰਾਕੇਸ਼ ਢੂੰਡੀਆਂ ਦੀ ਯਾਦ ਵਿਚ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਤੇ ਨਾਲ ਹੀ ਕਲੱਬ ਵਲੋਂ ਸਰਟੀਫਿਕੇਟ ਵੀ ਦਿੱਤੀ ਗਏ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਤਿੰਦਰ ਕੌਰ ਵਾਲੀਆਂ ਨੇ ਕਲੱਬ ਵਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਪਾਏ ਜਾ ਰਹੇ ਯੋਗਦਾਨ ਲਈ ਕਲੱਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜਿਕ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਦੇ ਹਨ | ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਰਾਜੇਸ਼ ਪੰਜੋਲਾ ਨੇ ਕਿਹਾ ਕਿ ਕਲੱਬ ਵਲੋਂ ਕੀਤੇ ਉਪਰਾਲਿਆਂ ਸਦਕਾ ਕਈ ਲੋੜਵੰਦ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਹੋਏ ਹਨ, ਜੋ ਇਕ ਚੰਗਾ ਉਪਰਾਲਾ ਹੈ | ਸਮਾਗਮ ਦੌਰਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਪ੍ਰਧਾਨ, ਰੋਟੇਰੀਅਨ ਰੋਹਿਤ ਗੁਪਤਾ ਸੈਕਟਰੀ, ਰੋਟੇਰੀਅਨ ਬਰਿੰਦਰ ਢੂੰਡੀਆਂ ਪ੍ਰਾਜੈਕਟ ਚੇਅਰਮੈਨ, ਰੋਟੇਰੀਅਨ ਰਾਕੇਸ਼ ਸਿੰਗਲਾ, ਰੋਟੇਰੀਅਨ ਦੇਵੀ ਦਿਆਲ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਰੋਟੇਰੀਅਨ ਮਾਨਿਕ ਸਿੰਗਲਾ, ਇਮੀਜੀਏਟ ਪ੍ਰਧਾਨ ਅਸ਼ੋਕ ਕੁਮਾਰ ਰੌਣੀ, ਇਲੈਕਟਡ ਪ੍ਰਧਾਨ ਰੋਟੇਰੀਅਨ ਵਿਸ਼ਾਲ ਸ਼ਰਮਾ, ਕੈਸ਼ੀਅਰ ਰੋਟੇਰੀਅਨ ਗੀਤੇਸ ਸਿੰਗਲਾ, ਰੋਟੇਰੀਅਨ ਕੌਂਸਲ ਰਾਓ ਸਿੰਗਲਾ, ਆਰ.ਕੇ. ਸਿੰਗਲਾ, ਜੀਵਨ ਕੁਮਾਰ ਗਰਗ, ਅਮਿਤ ਜਿੰਦਲ, ਆਸ਼ੀਸ਼ ਅਗਰਵਾਲ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕਾਂ ਨੂੰ ਗੁਰੂਘਰ ਲਈ ਸੌਂਪੇ ਬਰਤਨ ਅਗਲੀ ਖ਼ਬਰ ਭਾਦਸੋਂ ਵਿਚ 'ਆਪ' ਤੇ ਕਾਂਗਰਸ ਦੀ ਖੜਕੀ, ਆਪ ਦੇ 4 ਅਤੇ ਕਾਂਗਰਸ ਦੇ 12 ਵਰਕਰਾਂ ਵਿਰੁੱਧ ਪਰਚੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।