ਸਨੌਰ, 17 ਜੂਨ (ਮੋਹਣ ਸਿੰਘ ਭੱਟੀ)-ਬਲਾਕ ਕਾਂਗਰਸ ਸਨੌਰ ਦੀ ਮੀਟਿੰਗ ਬਲਾਕ ਪ੍ਰਧਾਨ ਅਸ਼ਵਨੀ ਬੱਤਾ ਦੀ ਅਗਵਾਈ ਹੇਠ ਸਨੌਰ ਵਿਖੇ ਹੋਈ | ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਵੇਂ ਨਿਯੁਕਤ ਕੋਆਰਡੀਨੇਟਰ ਹਰਿੰਦਰ ਸਿੰਘ ਨਿੱਪੀ ਦਾ ਮੀਟਿੰਗ ਵਿਚ ਪਹਿਲੀ ਵਾਰ ਸ਼ਾਮਿਲ ਹੋਣ 'ਤੇ ਭਰਪੂਰ ਸਵਾਗਤ ਕੀਤਾ ਗਿਆ | ਹਲਕਾ ਇੰਚਾਰਜ ਹੈਰੀਮਾਨ ਨੇ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੰਗਠਨ ਨੂੰ ਨਵੀਂ ਸੰਰਚਨਾ ਦੇਣ ਬਾਰੇ ਦੱਸਿਆ ਕਿ 30 ਜੂਨ ਤੱਕ ਬਲਾਕ ਪੱਧਰ 'ਤੇ 31 ਮੈਂਬਰਾਂ, ਮੰਡਲ ਪੱਧਰ 'ਤੇ 21 ਮੈਂਬਰਾਂ ਅਤੇ ਬੂਥ ਪੱਧਰ 'ਤੇ 21 ਮੈਂਬਰਾਂ ਵਾਲੀਆਂ ਕਮੇਟੀਆਂ ਤਿਆਰ ਕਰ ਕੇ ਪੀ.ਸੀ.ਸੀ. ਨੂੰ ਭੇਜੀਆਂ ਜਾਣਗੀਆਂ | ਇਸ ਮੌਕੇ ਸਨੌਰ ਹਲਕੇ 'ਚ ਕਾਂਗਰਸ ਪਰਿਵਾਰ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਬਲਵੀਰ ਸਿੰਘ ਅਤੇ ਹੋਰ 7 ਸਾਥੀਆਂ ਨੇ ਸੁੱਖੀ ਫ਼ਤਿਹਪੁਰ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਮੀਟਿੰਗ ਵਿਚ ਰਾਜੀਵ ਗੋਇਲ ਸ਼ਹਿਰੀ ਪ੍ਰਧਾਨ, ਪਰਣਵ ਗੋਇਲ ਜ਼ਿਲ੍ਹਾ ਯੂਥ ਪ੍ਰਧਾਨ, ਮਹਿਕ ਗਰੇਵਾਲ ਡਾਇਰੈਕਟਰ, ਪੰਜਾਬ ਕੋਆਪਰੇਟਿਵ ਸੋਸਾਇਟੀ, ਚਰਨਜੀਤ ਜੱਜ ਬੀ.ਐੱਲ.ਏ.-1, ਜਗਮਾਲ ਰਾਣਾ, ਸਾਰੇ ਮੰਡਲ ਪ੍ਰਧਾਨ ਅਤੇ 125 ਬੂਥ ਇੰਚਾਰਜ ਮੌਜੂਦ ਰਹੇ |