ਬਸੀ ਪਠਾਣਾਂ, 17 ਜੂਨ (ਯਤਿੰਦਰ ਮੌਦਗਿਲ)-ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਬਸੀ ਪਠਾਣਾਂ ਵਿਚ ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਪਏ ਸੰਤ ਨਾਮਦੇਵ ਮੰਦਿਰ ਮਾਰਗ ਅਤੇ ਜੇਲ੍ਹ ਰੋਡ ਤੇ ਨਾਲ ਲੱਗਦੀਆਂ ਿਲੰਕ ਸੜਕਾਂ ਦੇ ਨਿਰਮਾਣ ਕਾਰਜ ਸਬੰਧੀ ਸਥਾਪਿਤ ਕੀਤੇ ਨੀਂਹ ਪੱਥਰਾਂ ਦੀ ਘੁੰਡ ਚੁਕਾਈ ਕੀਤੀ ਗਈ | ਉਨ੍ਹਾਂ 1.03 ਕਰੋੜ ਰੁਪਏ ਦੀ ਲਾਗਤ ਨਾਲ ਅਪਗੇ੍ਰਡ ਹੋਣ ਵਾਲੀਆਂ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਤਿੰਨ ਮਹੀਨਿਆਂ ਅੰਦਰ ਮੁਕੰਮਲ ਹੋਣ ਦਾ ਦਾਅਵਾ ਵੀ ਕੀਤਾ | ਇਸ ਮੌਕੇ ਵਿਧਾਇਕ ਹੈਪੀ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਪਹਿਲਾਂ ਲੋਕ ਨਿਰਮਾਣ ਵਿਭਾਗ ਕੋਲ ਸੀ, ਜੋ ਬਣਦੇ ਸਾਰ ਟੁੱਟ ਜਾਂਦੀਆਂ ਸਨ | ਉਨ੍ਹਾਂ ਦੱਸਿਆ ਕਿ ਸਾਲ 2023 ਵਿਚ ਇਨ੍ਹਾਂ ਸੜਕਾਂ ਨੂੰ ਨਗਰ ਕੌਂਸਲ ਅਧੀਨ ਲਿਆਂਦਾ ਗਿਆ ਤੇ ਹੁਣ ਇੰਟਰਲਾਕਿੰਗ ਟਾਈਲਾਂ ਨਾਲ ਬਣਨ ਜਾ ਰਹੀਆਂ ਇਨ੍ਹਾਂ ਦੇ ਨਿਰਮਾਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਸ. ਹੈਪੀ ਨੇ ਕਿਹਾ ਕਿ ਛੇਤੀ ਹੀ ਬਸੀ ਪਠਾਣਾਂ ਹਲਕੇ ਦੀ ਨੁਹਾਰ ਬਦਲੀ ਜਾਵੇਗੀ | ਇਸ ਮੌਕੇ ਮੈਂਬਰ ਲੇਬਰ ਵੈੱਲਫੇਅਰ ਬੋਰਡ ਪੰਜਾਬ ਤੇ ਕਾਊਾਸਲਰ ਰਾਜ ਪੁਰੀ, ਮਾਰਕੀਟ ਕਮੇਟੀ ਬਸੀ ਪਠਾਣਾਂ ਦੇ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਪੰਜਾਬ ਮੰਡੀ ਬੋਰਡ ਦੇ ਮੈਂਬਰ ਇੰਦਰਜੀਤ ਸਿੰਘ ਇੰਦਰੀ, ਨਗਰ ਕੌਂਸਲ ਬਸੀ ਪਠਾਣਾਂ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ, ਪਿੰਡ ਮੈੜਾਂ ਦੇ ਸਰਪੰਚ ਗੁਰਸ਼ਰਨ ਸਿੰਘ, 'ਆਪ' ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਤੇ ਰਸ਼ਵਿੰਦਰ ਸਿੰਘ, ਅਸ਼ੋਕ ਟੂੁਲਾਨੀ, ਰਿੰਕੂ ਬਾਜਵਾ, ਅੰਮਿ੍ਤ ਬਾਜਵਾ, ਰਣਦੀਪ ਸਿੰਘ ਧੀਰਾ, ਬਲਾਕ ਪ੍ਰਧਾਨ ਇੰਦਰਜੀਤ ਸਿੰਘ ਚੱਢਾ, ਗੁਰਜੀਤ ਸਿੰਘ ਸਰਪੰਚ ਰੈਲੀ, ਰਾਏਪੁਰ ਗੁੱਜਰਾਂ ਦੇ ਸਰਪੰਚ ਭੁਪਿੰਦਰ ਸਿੰਘ, ਰਾਏਪੁਰ ਰਾਈਆਂ ਦੇ ਸਰਪੰਚ ਅਰਵਿੰਦਰ ਸਿੰਘ, ਜਗਮੋਹਣ ਸਿੰਘ ਨੌਗਾਵਾਂ ਤੇ ਹਰਜੀਤ ਸਿੰਘ ਡਡਿਆਣਾ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |