04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

ਅਜੀਤ ਡੈਸਕ 20-06-2025
ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)-ਕਾਂਗਰਸ ਕਮੇਟੀ ਹਲਕਾ ਬਸੀ ਪਠਾਣਾਂ ਵਲੋਂ ਪਾਰਟੀ ਦੇ ਸੀਨੀਅਰ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਨੇਤਾ, ਕੁੱਲ ਹਿੰਦ ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਦਾ 56ਵਾਂ ਜਨਮ ਦਿਨ ਇਕ ਵੱਡੇ ਸਮਾਗਮ ਦੌਰਾਨ ਕੇਕ ਕੱਟ ਕੇ ਮਨਾਇਆ ਗਿਆ | ਸਥਾਨਕ ਅਨਾਜ ਮੰਡੀ ਵਿਚ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਭਰਵੇਂ ਇਕੱਠ ਦੌਰਾਨ ਡਾ. ਮਨੋਹਰ ਸਿੰਘ ਨੇ ਕੇਕ ਕੱਟਣ ਦੀ ਰਸਮ ਨਿਭਾਈ ਜਿਸ ਵਿਚ ਮਠਿਆਈ ਨਾਲ ਚਾਹ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਸੂਝਵਾਨ ਵਿਅਕਤੀ ਹੋਣ ਦੇ ਨਾਲ-ਨਾਲ ਭਾਰਤ ਦੇ ਕੁਝ ਉਨ੍ਹਾਂ ਨੇਤਾਵਾਂ ਵਿਚੋਂ ਹਨ, ਜੋ ਹਰ ਵਰਗ ਅਤੇ ਖ਼ਾਸ ਕਰਕੇ ਗ਼ਰੀਬਾਂ ਦੀ ਭਲਾਈ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਸਾਰੇ ਭਾਰਤ ਵਿਚ ਮਜ਼ਬੂਤ ਹੋ ਰਹੀ ਹੈ ਅਤੇ ਉਨ੍ਹਾਂ ਦੀ 'ਭਾਰਤ ਜੋੜੋ' ਯਾਤਰਾ ਦੀ ਹਰ ਵਰਗ ਵਲੋਂ ਸ਼ਲਾਘਾ ਕੀਤੀ ਗਈ ਸੀ | ਇਸ ਤੋਂ ਪਹਿਲਾਂ ਇਕੱਠੇ ਹੋਏ ਵਰਕਰਾਂ ਅਤੇ ਆਗੂਆਂ ਨੇ ਅਨਾਜ ਮੰਡੀ ਵਿਚ ਕਾਂਗਰਸ ਪਾਰਟੀ ਦੇ ਹੱਕ 'ਚ ਨਾਅਰੇ ਵੀ ਲਗਾਏ | ਇਸ ਇਕੱਠ ਵਿਚ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਭੀਮ ਚੰਦ ਸ਼ੁਕਲਾ, ਓਮ ਪ੍ਰਕਾਸ਼ ਤਾਂਗੜੀ, ਸਾਬਕਾ ਸੂਬਾ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਬਸੀ ਪਠਾਣਾਂ ਨਗਰ ਕੌਂਸਲ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਸਾਬਕਾ ਕੌਂਸਲ ਪ੍ਰਧਾਨ ਬਲਮਜੀਤ ਸਿੰਘ ਪਿ੍ੰਸੀ, ਸੁੱਖੀ ਬਦੇਸ਼ਾ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਸਰਪੰਚ ਰਵਿੰਦਰ ਰਾਣਾ ਮਨੈਲਾ, ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜੂ ਵਧਵਾ, ਰਮੇਸ਼ ਕੁਮਾਰ, ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ, ਭੁਪਿੰਦਰ ਸਿੰਘ ਹੁਸੈਨਪੁਰ, ਜਸਬੀਰ ਸਿੰਘ ਕੱਜਲਮਾਜਰਾ, ਮਨਜੀਤ ਸਿੰਘ ਮੰਗਾ, ਜੋਗਾ ਸਿੰਘ ਕੋਟਲਾ ਮਸੂਦ, ਡਾ. ਅਮਰਜੀਤ ਸੋਹਲ, ਬਰਿੰਦਰ ਸਿੰਘ ਮੋਹਣਮਾਜਰਾ, ਗੁਰਮੀਤ ਸਿੰਘ ਮੀਰਪੁਰ, ਕੇਸਰ ਸਿੰਘ ਹਵਾਰਾ ਕਲਾਂ, ਗੁਰੀ ਗੁਰਮ ਮਹਿਦੂਦਾਂ, ਹਰਮਨ ਬਡਲਾ, ਦਰਸ਼ਨ ਸਿੰਘ ਮਾਵੀ ਮੈਣਮਾਜਰੀ, ਗੋਬਿੰਦ ਸਿੰਘ ਚੁੰਨ੍ਹੀ, ਦਲਜੀਤ ਸਿੰਘ ਨਾਮਧਾਰੀ, ਡਾ. ਨਰਿੰਦਰ ਸ਼ਰਮਾ, ਸੁਖਦੇਵ ਸਿੰਘ ਲੁਹਾਰ, ਜਗਦੀਪ ਭਾਂਬਰੀ, ਅਵਤਾਰ ਸਿੰਘ ਸੁਹਾਵੀ, ਕਿਸਾਨ ਆਗੂ ਗੁਰਦੀਪ ਸਿੰਘ ਦੀਪਾ ਰਾਏਪੁਰ, ਸੁਖਦੇਵ ਸਿੰਘ ਚੜ੍ਹੀ, ਜਰਮਨ ਸਿੰਘ ਸਿੱਧੂਪੁਰ ਕਲਾਂ, ਇੰਦਰ ਸੁਹਾਵੀ, ਸੁਖਵਿੰਦਰ ਸਿੰਘ ਭੜੀ, ਪੰਚ ਰਾਮ ਸੈਦਪੁਰ, ਗੁਰਪ੍ਰੀਤ ਪਨੈਚਾ, ਦਵਿੰਦਰ ਭੁੱਟਾ, ਕੁਲਵੀਰ ਸਿੰਘ ਸ਼ੇਰਗੜ੍ਹ ਬਾੜਾ, ਕੁਲਦੀਪ ਸਿੰਘ ਭਟੇੜੀ, ਅਵਤਾਰ ਸਿੰਘ ਕਲੌੜ, ਸਰਪੰਚ ਵਰਿੰਦਰ ਕਲੌਂਦੀ, ਸਾਬਕਾ ਕੌਂਸਲਰ ਜਰਨੈਲ ਸਿੰਘ ਨਾਹਰਾ, ਵਰਿੰਦਰ ਸਿੰਘ ਥਾਬਲਾਂ, ਰਵੀ ਥਾਬਲਾਂ, ਬਾਦਲ ਸਿੰਘ ਕਲੌੜ, ਪਿ੍ੰਸੀਪਲ ਦੀਦਾਰ ਸਿੰਘ, ਯੂਥ ਆਗੂ ਈਸਰ ਮੈੜਾਂ, ਜੀਵਨ ਮਨੈਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਹਰਬੰਸ ਲਾਲ ਨੇ 21 ਦੇ 'ਰੁੱਖ ਲਗਾਓ' ਸਮਾਗਮ ਸੰਬੰਧੀ ਮਹਾਂਪੁਰਖ਼ਾਂ ਨੂੰ ਦਿੱਤੇ ਸੱਦਾ ਪੱਤਰ ਅਗਲੀ ਖ਼ਬਰ ਸ਼ਾਦੀਪੁਰ ਪੰਚਾਇਤ ਨੇ ਨਸ਼ੇ ਖ਼ਿਲਾਫ਼ ਕੀਤੀ ਆਵਾਜ਼ ਬੁਲੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।