ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਜਗਦੀਪ ਸਿੰਘ ਸਹਾਇਕ ਥਾਣੇਦਾਰ ਜਦੋਂ ਦੌਰਾਨੇ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੂੰ ਗੁਰਸੇਵਕ ਸਿੰਘ ਵਾਸੀ ਪਿੰਡ ਸਿਰਾਜ ਮਾਜਰਾ ਥਾਣਾ ਖੇੜੀ ਨੌਧ ਸਿੰਘ ਦੇ ਖ਼ਿਲਾਫ਼ 'ਸੇਫ਼ ਪੰਜਾਬ' ਪੋਰਟਲ 'ਤੇ ਨਸ਼ਾ ਕਰਨ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ | ਜਿਸ 'ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਦਾ ਸਰਕਾਰੀ ਹਸਪਤਾਲ ਫ਼ਤਹਿਗੜ੍ਹ੍ਹ ਸਾਹਿਬ ਵਿਖੇ ਡੋਪ ਟੈੱਸਟ ਕਰਵਾਉਣ 'ਤੇ ਪਾਜ਼ੀਟਿਵ ਪਾਇਆ ਗਿਆ | ਜਿਸ ਨੂੰ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਹੈ |