ਖਮਾਣੋ, 20 ਜੂਨ (ਮਨਮੋਹਨ ਸਿੰਘ ਕਲੇਰ)- ਖਮਾਣੋਂ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਅਚਾਨਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਜੋ ਕੇ ਮੂਲ ਰੂਪ ਚ ਖਮਾਣੋਂ ਦੀ ਠੇਕੇ ਵਾਲੀ ਗਲੀ ਦਾ ਰਹਿਣ ਵਾਲਾ ਸੀ | ਮਿ੍ਤਕ ਦੇ ਤਾਇਆ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਇਕਬਾਲ ਸਿੰਘ ( ਉਮਰ ਕਰੀਬ ਤੀਹ ਸਾਲ) ਪੁੱਤਰ ਅਵਤਾਰ ਸਿੰਘ ਦੋ ਸਾਲ ਪਹਿਲਾ ਕੈਨੇਡਾ ਗਿਆ ਸੀ ,ਜਦੋਕਿ ਉਸਦੀ ਪਤਨੀ ਉਸ ਤਾੋ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ | ਜਿਹੜੇ ਦੋਨੋਂ ਪੜ੍ਹਾਈ ਮੁਕੰਮਲ ਕਰ ਰਹੇ ਸਨ | ਅੱਜ ਜਦੋ ਇਕਬਾਲ ਸਿੰਘ ਕੰਮ ਤਾੋ ਪਰਤਣ ਉਪੰਰਤ ਗੁਸਲਖਾਨੇ ਨਹਾਉਣ ਲਈ ਗਿਆ ਤਾਂ ਜਦੋ ਨਾ ਜਲਦੀ ਬਾਹਰ ਆਇਆ ਤਾਂ ਉਹ ਗੁਸਲਖਾਨੇ 'ਚ ਮਿ੍ਤਕ ਪਾਇਆ ਗਿਆ ਅਤੇ ਪਾਣੀ ਦੀਆਂ ਟੂਟੀਆਂ ਦਾ ਪਾਣੀ ਨਿਰੰਤਰ ਵਹਿ ਰਿਹਾ ਸੀ | ਉਨਾਂ ਦੱਸਿਆ ਕੇ ਮੌਤ ਦਾ ਕਾਰਨ ਦਿਲ ਫੇਲ ਹੋਣਾ ਹੋ ਸਕਦਾ ਹੈ |