15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਰੋਟਰੀ 3090 ਦੇ ਪੰਜਾਬ ਜ਼ੋਨਲ ਕੋਆਰਡੀਨੇਟਰ ਬਣੇ

ਅਜੀਤ ਡੈਸਕ 21-06-2025
ਫ਼ਤਹਿਗੜ੍ਹ ਸਾਹਿਬ, 20 ਜੂਨ (ਬਲਜਿੰਦਰ ਸਿੰਘ)-ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ-3090 ਦੇ ਜ਼ਿਲ੍ਹਾ ਗਵਰਨਰ ਸੀ.ਏ. ਅਮਿਤ ਸਿੰਗਲਾ ਵਲੋਂ ਰੋਟਰੀ ਕਲੱਬ ਫ਼ਤਹਿਗੜ੍ਹ ਸਾਹਿਬ ਗੋਲਡ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਨੂੰ ਉਨ੍ਹਾਂ ਦੁਆਰਾ ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ 'ਚ ਮੋਹਰੀ ਰੋਲ ਅਦਾ ਕਰਨ ਬਦਲੇ ਸਾਲ (2026-27) ਲਈ ਪੰਜਾਬ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਐਡਵੋਕੇਟ ਰਾਜਵੀਰ ਸਿੰਘ ਰੋਟਰੀ ਕਲੱਬ ਫਤਹਿਗੜ੍ਹ ਸਾਹਿਬ ਗੋਲਡ ਦੇ ਫਾਊਾਡਰ ਮੈਂਬਰ ਹਨ ਅਤੇ ਸਾਲ 2021-22 ਅਤੇ 2022-23 ਵਿਚ ਕਲੱਬ ਦੇ ਪ੍ਰਧਾਨ ਤੇ ਸਾਲ 2024-25 ਦੌਰਾਨ ਰੋਟਰੀ 3090 ਵਿਚ ਬਤੌਰ ਅਸਿਸਟੈਂਟ ਗਵਰਨਰ ਵੀ ਰਹਿ ਚੁੱਕੇ ਹਨ | ਐਡਵੋਕੇਟ ਗਰੇਵਾਲ ਨੇ ਰੋਟਰੀ ਕਲੱਬ ਗੋਲਡ ਦੇ ਪ੍ਰਧਾਨਗੀ ਅਹੁਦੇ ਤੇ ਰਹਿੰਦੇ ਹੋਏ ਪੂਰੇ ਜ਼ਿਲ੍ਹੇ-3090 ਵਿਚ ਸਭ ਤੋਂ ਵੱਧ ਸਮਾਜ ਸੇਵੀ ਕੰਮਾਂ ਵਿਚ ਭਾਗ ਲਿਆ ਅਤੇ ਕਲੱਬ ਸਮੁੱਚੇ ਪੰਜਾਬ ਦੇ ਕਲੱਬਾਂ 'ਚੋਂ ਅੱਵਲ ਰਿਹਾ, ਜਿਸ ਪ੍ਰਤੀ ਉਨ੍ਹਾਂ ਨੂੰ ਜ਼ਿਲ੍ਹਾ ਗਵਰਨਰ ਗੁਲਬਹਾਰ ਸਿੰਘ ਰਟੌਲ ਵਲੋਂ ਸਾਲ 2022 ਦੌਰਾਨ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਵਲੋਂ ਉਨ੍ਹਾਂ ਨੂੰ ਸਾਲ 2024 ਦੌਰਾਨ ਪਬਲਿਕ ਇਮੇਜ ਲਈ ਸਟੇਟ ਪੱਧਰੀ ਕੰਮ ਕਰਨ ਤੇ ਰੋਟਰੀ ਇੰਟਰਨੈਸ਼ਨਲ ਵਲੋਂ ਬੈਸਟ ਪੈ੍ਰਜ਼ੀਡੈਂਟ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਕਿਉਂਕਿ ਉਨ੍ਹਾਂ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਜ਼ਿਲੇ੍ਹ ਵਿਚ ਕਰੀਬ 100 ਅੱਖਾਂ ਦੇ ਚੈੱਕਅਪ ਕੈਂਪ, ਖ਼ੂਨਦਾਨ, ਸਾਫ਼-ਸੁਥਰੇ ਪਾਣੀ ਦੇ ਪ੍ਰਬੰਧ ਲਈ ਅਨੇਕਾਂ ਵਾਟਰ ਪਿਊਰੀਫਾਇਰ ਅਤੇ ਕਚਲਰ ਵੀ ਲਗਵਾਏ ਜਾ ਚੁੱਕੇ ਹਨ | ਇਸ ਮੌਕੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਨੂੰ ਜ਼ੋਨਲ ਕੋਆਰਡੀਨੇਟਰ ਬਣਨ 'ਤੇ ਜ਼ਿਲ੍ਹਾ ਗਵਰਨਰ ਗੁਲਬਹਾਰ ਸਿੰਘ ਰਟੌਲ, ਘਣਸ਼ਿਆਮ ਕਾਂਸਲ, ਡਾ ਸੰਦੀਪ ਚੌਹਾਨ, ਭੁਪੇਸ਼ ਮਹਿਤਾ ਤੋਂ ਇਲਾਵਾ ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ, ਸੁਰਜੀਤ ਸਿੰਘ ਸਾਹੀ, ਅਜਾਇਬ ਸਿੰਘ ਜਖਵਾਲੀ, ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਰਸ਼ਪਿੰਦਰ ਸਿੰਘ ਢਿੱਲੋਂ, ਰਣਵੀਰ ਸਿੰਘ ਪੂਨੀਆ, ਗੁਰਬਿੰਦਰ ਸਿੰਘ ਭੱਟੀ, ਸਾਬਕਾ ਕੌਂਸਲ ਪ੍ਰਧਾਨ ਸ਼ੇਰ ਸਿੰਘ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਐਡ. ਗਗਨਦੀਪ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ, ਐਡ. ਹਰਜੀਤ ਸਿੰਘ ਭੱਲਮਾਜਰਾ, ਇੰਦਰਜੀਤ ਸਿੰਘ ਚੀਮਾ, ਗੁਲਸ਼ਨ ਅਰੋੜਾ ਪ੍ਰਧਾਨ ਰੋਟਰੀ ਕਲੱਬ ਗੋਲਡ, ਐਡ. ਅੰਕਿਤ ਬਾਂਸਲ, ਐਡ. ਗਗਨਦੀਪ ਸਿੰਘ ਗੁਰਾਇਆ, ਰਾਮ ਸਿੰਘ ਸਰਹਿੰਦ, ਜਤਿੰਦਰ ਦੀਕਸ਼ਿਤ, ਰਾਜੇਸ਼ ਥੌਰ, ਹਰਪ੍ਰੀਤ ਵਰਮਾ, ਸਚਿਨ ਸਿੰਗਲਾ, ਸਾਹਿਲ ਠੁਕਰਾਲ, ਅਰਵਿੰਦ ਵਰਮਾ, ਵਿਪਨ ਕੁਮਾਰ ਮੈਂਗੀ, ਵਿਕਰਮ ਸਿੱਧੂ ਸਮੇਤ ਦਵਿੰਦਰ ਕੁਮਾਰ ਭੱਟ, ਦਵਿੰਦਰ ਸਿੰਘ ਬੈਦਵਾਣ, ਗੁਰਬਖ਼ਸ਼ ਸਿੰਘ ਖ਼ਾਨਪੁਰ ਅਤੇ ਜਸਵੰਤ ਸਿੰਘ ਹਿੰਦੂਪੁਰ ਨੇ ਵੀ ਵਧਾਈ ਦਿੱਤੀ |
ਪਿਛਲੀ ਖ਼ਬਰ ਰੇਲ ਗੱਡੀਆਂ ਵਿਚੋਂ ਸਾਮਾਨ ਚੋਰੀ ਕਰਨ ਵਾਲਾ ਨੌਜਵਾਨ ਕਾਬੂ <br/> ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਫੋਸਟੈਕ ਸਿਖਲਾਈ ਲਈ ਪੀ. ਏ. ਯੂ. ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।