21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਡਾਈਟ ਵਿਖੇ ਯੋਗ ਅਭਿਆਸ ਕੈਂਪ ਮੌਕੇ ਛਬੀਲ ਲਗਾਈ

ਅਜੀਤ ਡੈਸਕ 22-06-2025
ਫ਼ਤਹਿਗੜ੍ਹ ਸਾਹਿਬ, 21 ਜੂਨ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗ ਅਭਿਆਸ ਕੈਂਪ ਲਗਾਇਆ ਗਿਆ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਯੋਗ ਅਭਿਆਸ ਕੈਂਪ ਦੇ ਦੌਰਾਨ ਯੋਗਾ ਟਰੇਨਰ ਐਡਵੋਕੇਟ ਗੁਰਵਿੰਦਰ ਕੌਰ ਥਾਪਰ ਨੇ ਯੋਗਾ ਦੇ ਬਹੁਤ ਸਾਰੇ ਆਸਣਾਂ ਨੂੰ ਖ਼ੁਦ ਕਰਕੇ ਦਿਖਾਉਂਦਿਆਂ ਡਾਈਟ ਦੇ ਸਿੱਖਿਆਰਥੀਆਂ ਅਤੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ | ਇਸ ਦੇ ਨਾਲ-ਨਾਲ ਉਨ੍ਹਾਂ ਇਨ੍ਹਾਂ ਆਸਣਾਂ ਨੂੰ ਕਰਨ ਦਾ ਠੀਕ ਸਮਾਂ, ਠੀਕ ਪੁਜ਼ੀਸ਼ਨ ਅਤੇ ਇਨ੍ਹਾਂ ਨੂੰ ਕਰਨ ਦੇ ਲਾਭਾਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ | ਇਸ ਮੌਕੇ ਸੰਸਥਾ ਦੇ ਇੰਚਾਰਜ ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਅੱਜ ਦਾ ਯੋਗਾ ਸੈਸ਼ਨ ਬੇਸ਼ਕੀਮਤੀ ਸੈਸ਼ਨ ਸੀ ਜਿਸ ਵਿਚ ਸਿੱਖਿਆਰਥੀਆਂ ਅਤੇ ਅਧਿਆਪਕਾਂ ਨੇ ਯੋਗ ਆਸਣਾਂ ਰਾਹੀਂ ਸਰੀਰਕ ਤੰਦਰੁਸਤੀ ਦੇ ਗੁਰ ਸਿੱਖੇ | ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਯੋਗਾ ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਦੇ ਆਧਾਰ 'ਤੇ ਮਨੁੱਖ ਦੇ ਸਰੀਰਕ, ਮਨੋਵਿਗਿਆਨਿਕ ਅਤੇ ਆਤਮਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ | ਇਸ ਯੋਗਾ ਕੈਂਪ ਵਿਚ ਸਿੱਖਿਆਰਥੀਆਂ ਦੇ ਨਾਲ-ਨਾਲ ਸੰਗੀਤ ਅਧਿਆਪਕ ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ ਅਤੇ ਨਰਿੰਦਰ ਕੌਰ, ਤਨਵੀਰ ਸਿੰਘ ਅਤੇ ਕਾਮਰਸ ਦੇ ਲੈਕਚਰਾਰ ਸੁਜਾਦ ਅਲੀ ਨੇ ਵੀ ਯੋਗ ਅਭਿਆਸ ਕੈਂਪ 'ਚ ਭਾਗ ਲਿਆ | ਯੋਗਾ ਕੈਂਪ ਤੋਂ ਬਾਅਦ ਡਾਈਟ ਸਿੱਖਿਆਰਥੀਆਂ ਵਲੋਂ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਛਬੀਲ ਦੇ ਪ੍ਰਬੰਧ ਵਿਚ ਸਾਬਕਾ ਸਿੱਖਿਆਰਥੀਆਂ ਰਾਜਮੀਤ ਅਤੇ ਅਨਵਰ ਖ਼ਾਨ ਦੇ ਨਾਲ-ਨਾਲ ਮੌਜੂਦਾ ਬੈਚ ਦੇ ਸਤਨਾਮ ਸਿੰਘ, ਨਵਦੀਪ ਸਿੰਘ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ, ਭਵਨ ਜੋਤ ਸਿੰਘ, ਹਰਵਿੰਦਰ ਸਿੰਘ, ਪ੍ਰਭਜੋਤ ਕੌਰ, ਨਵਨੀਤ ਕੌਰ, ਕਿਰਨਦੀਪ ਕੌਰ, ਜਸਲੀਨ ਕੌਰ, ਜਸਪ੍ਰੀਤ ਕੌਰ, ਰਾਜਵੀਰ ਕੌਰ, ਅਮਨ ਕੌਰ, ਅਮਨੀਤ ਕੌਰ ਤੇ ਹੋਰ ਸਿੱਖਿਆਰਥੀਆਂ ਨੇ ਸੇਵਾ ਨਿਭਾਈ | ਇਸ ਮੌਕੇ ਪਰਵਿੰਦਰ ਸਿੰਘ, ਵੰਦਨਾ ਸ਼ਰਮਾ, ਹਰਜੀਤ ਸਿੰਘ, ਜਸਪਾਲ ਕੌਰ ਅਤੇ ਹਰਪ੍ਰੀਤ ਕੌਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨੰਬਰਦਾਰਾ ਯੂਨੀਅਨ ਬਲਾਕ ਖਮਾਣੋਂ ਦੀ ਮੀਟਿੰਗ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵਿਖੇ ਯੋਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।