19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗਊਆਂ ਦੇ ਚਾਰੇ ਲਈ ਭੇਜੀ ਸਹਾਇਤਾ ਰਾਸ਼ੀ ਸੌਂਪੀ <br/>

ਬਸੀ ਪਠਾਣਾਂ ਵਿਖੇ ਮੈਨੇਜਰ ਸਾਧੂ ਰਾਮ ਭੱਟਮਾਜਰਾ, ਐਡਵੋਕੇਟ ਭਾਰਤ ਭੂਸ਼ਨ ਵਰਮਾ, ਗਊਸ਼ਾਲਾ ਕਮੇਟੀ ਦੇ ਮੈਂਬਰ ਭਾਰਤੀ ਸ਼ਰਮਾ ਅਤੇ ਮੈਨੇਜਰ ਅਜੇ ਸਿੰਗਲਾ ਨੂੰ ਗਊਆਂ ਦੇ ਚਾਰੇ ਲਈ ਰਾਸ਼ੀ ਸੌਂਪਦੇ ਹੋਏ | ਤਸਵੀਰ: ਮੌਦਗਿਲ <br/> 04-09-2025
ਬਸੀ ਪਠਾਣਾਂ, 3 ਸਤੰਬਰ (ਯਤਿੰਦਰ ਮੌਦਗਿਲ)-ਗਊਸ਼ਾਲਾ ਮੁਹੱਲਾ ਪੁਰਾ ਬਸੀ ਪਠਾਣਾਂ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਮਾਜ ਸੇਵੀ ਸਾਧੂ ਰਾਮ ਭੱਟਮਾਜਰਾ ਅਤੇ ਐਡਵੋਕੇਟ ਭਾਰਤ ਭੂਸ਼ਨ ਵਰਮਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮੈਨੇਜਰ ਸਾਧੂ ਰਾਮ ਭੱਟਮਾਜਰਾ ਨੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ, ਖੇੜਾ ਹੰਸਾਲੀ ਦੇ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਵਲੋਂ ਗਊਆਂ ਦੇ ਚਾਰੇ ਲਈ ਭੇਜੀ ਰਾਸ਼ੀ ਗਊਸ਼ਾਲਾ ਕਮੇਟੀ ਦੇ ਮੈਂਬਰ ਭਾਰਤੀ ਸ਼ਰਮਾ ਅਤੇ ਮੈਨੇਜਰ ਅਜੇ ਸਿੰਗਲਾ ਨੂੰ ਸੌਂਪੀ | ਉਨ੍ਹਾਂ ਕਿਹਾ ਕਿ ਗਊੁਮਾਤਾ ਵਿਚ 33 ਕੋਟੀ ਦੇਵੀ, ਦੇਵਤੇ ਵਾਸ ਕਰਦੇ ਹਨ, ਇਸ ਲਈ ਗਊ ਸੇਵਾ ਉੱਤਮ ਸੇਵਾ ਹੈ | ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਗਊਸ਼ਾਲਾ ਕਮੇਟੀ ਲਈ ਆਰਥਿਕ ਸਹਾਇਤਾ ਦੇਣ ਦੀ ਅਪੀਲ ਵੀ ਕੀਤੀ | ਭੱਟਮਾਜਰਾ ਨੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਗੋਗਨਾ, ਅਸ਼ੋਕ ਮੜਕਨ ਅਤੇ ਹੋਰ ਮੈਂਬਰਾਂ ਵਲੋਂ ਨਿਰਸਵਾਰਥ ਭਾਵ ਅਤੇ ਤਨ, ਮਨ ਤੇ ਧਨ ਨਾਲ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਭਾਰਤੀ ਸ਼ਰਮਾ ਅਤੇ ਅਜੇ ਸਿੰਗਲਾ ਨੇ ਸੰਤ ਬਾਬਾ ਪਰਮਜੀਤ ਸਿੰਘ, ਸਾਧੂ ਰਾਮ ਭਟਮਾਜਰਾ ਅਤੇ ਐਡਵੋਕੇਟ ਭਾਰਤ ਭੂਸ਼ਨ ਵਰਮਾ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੰਤ ਰਾਮਪਾਲ ਦੇ ਅਵਤਾਰ ਦਿਵਸ ਸਮਾਗਮ ਸੰਬੰਧੀ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਸਨਾਤਨ ਧਰਮ ਮੰਦਰ ਸਰਹਿੰਦ ਮੰਡੀ 'ਚ ਸ੍ਰੀ ਗਣੇਸ਼ ਮਹਾਂ ਉਤਸਵ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।