16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਤਿ੍ਵੈਣੀ ਤੇ 25 ਹੋਰ ਬੂਟੇ ਲਗਾ ਕੇ ਮਨਾਇਆ <br/>

ਹਾਅ ਦਾ ਨਾਅਰਾ ਚੇਤਨਾ ਮੰਚ, ਪੰਜਾਬ ਦੇ ਸਰਪ੍ਰਸਤ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਬਕਾ ਮੰਤਰੀ ਡਾ: ਹਰਬੰਸ ਲਾਲ ਬੂਟਾ ਲਗਾਉਂਦੇ ਹੋਏ ਨਾਲ ਸੰਤ ਬਾਬਾ ਈਸ਼ਵਰਾ ਨੰਦ ਗਿਰੀ ਤੇ ਹੋਰ | ਤਸਵੀਰ: ਕਰਨ <br/> 22-09-2025
ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ, ਪੰਜਾਬ ਦੇ ਸਰਪ੍ਰਸਤ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਉੱਘੇ ਆਗੂ ਅਤੇ ਸਾਬਕਾ ਮੰਤਰੀ ਡਾ: ਹਰਬੰਸ ਲਾਲ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਨੂੰ ਮਨਾਉਂਦੇ ਹੋਏ ਉਦਾਸੀ ਸੰਪਰਦਾਇ ਦੇ ਅਸਥਾਨ ਦਸ਼ਨਾਮੀ ਅਖਾੜਾ ਵਿਖੇ 2 ਤਿ੍ਵੈਣੀਆਂ ਅਤੇ 25 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ | ਡਾ: ਲਾਲ ਨੇ ਦੱਸਿਆ ਕਿ ਇਸ ਧਾਰਮਿਕ ਸਥਾਨ ਤੇ ਲੰਮਾ ਸਮਾਂ ਤਪ ਕਰਕੇ ਇਲਾਕੇ ਦੇ ਲੋਕਾਂ ਨੂੰ ਧਾਰਮਿਕਤਾ ਨਾਲ ਜੋੜ ਕੇ ਮਨੁੱਖਤਾ ਦੀ ਸੱਚੀ ਸੇਵਾ ਦਾ ਹਮੇਸ਼ਾ ਪਾਠ ਪੜ੍ਹਾਉਣ ਵਾਲੀ ਮਹਾਨ ਸ਼ਖ਼ਸੀਅਤ ਬ੍ਰਹਮ ਗਿਆਨੀ ਸੰਤ ਬਾਬਾ ਉੱਤਮ ਗਿਰੀ ਦੀ ਯਾਦ ਨੂੰ ਸਮਰਪਿਤ ਇਹ ਤਿ੍ਵੈਣੀਆਂ ਅਤੇ ਰੁੱਖ ਇਸ ਧਾਰਮਿਕ ਡੇਰੇ ਵਿਚ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਦਸ਼ਨਾਮੀ ਅਖਾੜਾ ਦੇ ਗੱਦੀ ਨਸ਼ੀਨ ਸੰਤ ਬਾਬਾ ਇਸ਼ਵਰਾ ਨੰਦ ਗਿਰੀ ਮਹਾਂਮੰਡਲੇਸ਼ਵਰ 1008, ਸੰਸਕਿ੍ਤ ਵਿਦਿਆਲਾ ਦੇ ਵਿਦਿਆਰਥੀਆਂ, ਹਾਅ ਦਾ ਨਾਅਰਾ ਚੇਤਨਾ ਮੰਚ ਦੇ ਮਹਿਲਾ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਖ਼ਾਸ ਤੌਰ ਤੇ ਇਲਾਕੇ ਦੀਆਂ ਮਹਿਲਾਵਾਂ ਦੇ ਸਹਿਯੋਗ ਨਾਲ ਇਹ ਕਾਰਜ ਕੀਤਾ ਗਿਆ ਹੈ | ਜਿਸ ੳਪੰਰਤ ਇਨ੍ਹਾਂ ਮਹਾਨ ਸ਼ਖਸੀਅਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ ਅਤੇ ਸੰਤ ਬਾਬਾ ਈਸ਼ਵਰਾ ਨੰਦ ਗਿਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਲਿਖੀ ਹੋਈ ਪੁਸਤਕ ਅਤੇ ਸਿਰੋਪਾਉ ਭੇਟ ਕਰਦੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ | ਇਸ ਮੌਕੇ ਮਹਿਲਾ ਪੰਜਾਬ ਆਗੂ ਹਰਜੀਤ ਕੌਰ ਰਾਣੀ, ਗੁਰਜੀਤ ਕੌਰ, ਹਰਭਜਨ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਜਰਨੈਲ ਕੌਰ, ਜਸਵਿੰਦਰ ਕੌਰ, ਅਚਾਰੀਆ ਕਿ੍ਸ਼ਨਾ ਨੰਦ, ਮਨੀਸ਼ ਵਰਮਾ ਪ੍ਰਧਾਨ ਪੰਜਾਬ, ਸੁਨੀਲ ਵਰਮਾ, ਅੱਛਰ ਸਿੰਘ, ਮਨਮੋਹਨ ਸਿੰਘ ਸਿੱਬਲ, ਸਰਦਾਰਾ ਸਿੰਘ, ਗਾਇਕ ਮਹਿੰਦਰ ਮਿੰਦੀ, ਸੁੱਚਾ ਖ਼ਾਨ ਮਹਾਦੀਆਂ, ਗੁਰਦੇਵ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਪ੍ਰਧਾਨ ਵਿਸ਼ਵਕਰਮਾ ਕਾਲੋਨੀ, ਮਾਲੀ ਰਾਮ, ਕਰਨ ਰਾਜੂ, ਰੁਪਿੰਦਰ ਸਿੰਘ, ਬਾਬਾ ਦਲੇਰ ਸਿੰਘ ਖ਼ਾਲਸਾ, ਗੁਰਮੇਲ ਸਿੰਘ, ਸੁਰਜੀਤ ਸਿੰਘ, ਪੰਡਿਤ ਨਰੇਸ਼ ਕੁਮਾਰ, ਗੁਰਤੇਜ ਸਿੰਘ, ਗੁਰਦੀਪ ਸਿੰਘ ਭਾਗਨਪੁਰ, ਵਿਪਨ ਵਰਮਾ ਬੱਬੂ, ਬਿਮਲ ਸ਼ਰਮਾ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਠਨ ਸਿਰਜਨ ਅਭਿਆਨ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।