ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਮਨਪ੍ਰੀਤ ਸਿੰਘ)-ਅੱਜ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰ ਭਾਈਚਾਰੇ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ੍ਹ ਹੈ | ਇਸ ਦੀ ਬਦੌਲਤ ਹੀ ਸਮਾਜਿਕ ਤਾਣਾ ਬਾਣਾ ਸਹੀ ਚੱਲਦਾ ਹੈ | ਪੱਤਰਕਾਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ | ਇਸ ਮੌਕੇ ਉਨ੍ਹਾਂ ਜਿੱਥੇ ਪੱਤਰਕਾਰਾਂ ਨੂੰ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ, ਉੱਥੇ ਹੀ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵੀ ਰਿਪੋਰਟ ਲਈ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਦੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਹੱਲ ਕਰਨ ਦਾ ਪ੍ਰਣ ਕਰ ਲਿਆ ਹੈ ਤੇ ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਹਲਕੇ ਦੀਆਂ 95 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਦਿਆਂ ਜਲਦ ਹੀ ਇਕ ਪੈੱ੍ਰਸ ਕਲੱਬ ਦੀ ਇਮਾਰਤ ਦਾ ਵੀ ਨਿਰਮਾਣ ਕੀਤਾ ਜਾਵੇਗਾ | ਇਸ ਮੌਕੇ ਬਿਕਰਮਜੀਤ ਸਹੋਤਾ ਨੇ ਮੰਚ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਵੀਰ ਕੁਮਾਰ ਜੱਜੀ, ਭੂਸ਼ਨ ਸੂਦ, ਰਵਿੰਦਰ ਕੌਰ, ਬਲਜਿੰਦਰ ਸਿੰਘ, ਪ੍ਰਵੀਨ ਕੁਮਾਰ ਬੱਤਰਾ, ਸਤਨਾਮ ਚੌਹਾਨ ਮਾਜਰੀ ਸੋਢੀਆਂ, ਦੀਪਕ ਸੂਦ, ਕਰਨ ਸ਼ਰਮਾ, ਜਤਿੰਦਰ ਸਿੰਘ ਰਾਠੌਰ, ਰਜਿੰਦਰ ਭੱਟ, ਸੁਨੀਲ ਵਰਮਾ, ਰੰਜਨਾ ਸ਼ਾਹੀ, ਲਖਵੀਰ ਸਿੰਘ ਲੱਕੀ, ਗੁਰਪ੍ਰੀਤ ਸਿੰਘ ਮਹਿਕ, ਨਵਨੀਤ ਛਿੱਬਰ, ਰਾਜੀਵ ਸੂਦ, ਅਨਿਲ ਲੁਟਾਵਾ, ਬਹਾਦਰ ਸਿੰਘ ਟਿਵਾਣਾ, ਅਮਰਵੀਰ ਸਿੰਘ ਚੀਮਾ, ਕਿ੍ਸ਼ਨ ਚੰਦ ਤਿੰਬਰਪੁਰ, ਪਾਰਸ ਗੌਤਮ, ਸਾਹਿਬ ਮੜਕਣ, ਰਮੇਸ਼ ਕੁਮਾਰ ਸੋਨੂੰ, ਪਿ੍ਤਪਾਲ ਜੱਸੀ, ਬਲਦੇਵ ਜਲਾਲ, ਪਵੇਲ ਹਾਂਡਾ, ਰਜੇਸ਼ ਉੱਪਲ, ਮਾਨਵ ਟਿਵਾਣਾ, ਸਤੀਸ਼ ਲਟੌਰ ਆਦਿ ਵੀ ਹਾਜ਼ਰ ਸਨ |