23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਆਪਣੇ ਪੱਧਰ 'ਤੇ ਸੜਕ ਦੀ ਮੁਰੰਮਤ ਕਰਵਾਈ

ਅਜੀਤ ਡੈਸਕ 18-10-2025
ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਰਾਜੇਸ਼ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਡਡਹੇੜੀ ਵਲੋਂ ਇਲਾਕੇ ਵਿਚ ਆਰੰਭੇ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਤਹਿਤ ਗੁਰਦੀਪ ਸਿੰਘ ਫੋਰਮੈਨ ਧੀਮਾਨ ਮਿਲ ਦੇ ਸਹਿਯੋਗ ਨਾਲ ਦੀਪਕ ਮਿਲ ਮੰਡੀ ਗੋਬਿੰਦਗੜ੍ਹ ਤੋਂ ਰੇਲਵੇ ਫਾਟਕਾਂ ਤੱਕ ਸੜਕ ਦੀ ਮੁਰੰਮਤ ਕਰਵਾਈ ਗਈ | ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਕੰਮ ਇਲਾਕੇ ਦੀ ਜ਼ੋਰਦਾਰ ਮੰਗ 'ਤੇ ਕੀਤਾ ਗਿਆ ਹੈ | ਕਿਉਂਕਿ ਭਾਵੇਂ ਇਹ ਇਲਾਕਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਹਦੂਦ ਅੰਦਰ ਆਉਂਦਾ ਹੈ ਪ੍ਰੰਤੂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇਹ ਮੁਰੰਮਤ ਦਾ ਕਾਰਜ ਕਰਵਾਇਆ ਗਿਆ ਹੈ | ਇਸ ਮੌਕੇ 'ਤੇ ਗੁਰਦੀਪ ਸਿੰਘ ਫੋਰਮੈਨ, ਬਲਵਿੰਦਰ ਸਿੰਘ ਖਾਲਸਾ, ਜਸਮੇਲ ਸਿੰਘ, ਬਲਦੀਪ ਸਿੰਘ ਸੰਧੂ, ਪ੍ਰਦੀਪ ਸਿੰਘ ਗਰੇਵਾਲ, ਗੁਰਤੇਜ ਸਿੰਘ ਗਰੇਵਾਲ, ਪਰਗਟ ਸਿੰਘ, ਕੰਵਲਜੀਤ ਸਿੰਘ ਕਾਕਾ ਅਤੇ ਹੋਰ ਸਮਾਜ ਸੇਵੀ ਨੌਜਵਾਨ ਹਾਜ਼ਰ ਸਨ | ਇਲਾਕਾ ਨਿਵਾਸੀ ਇਸ ਸੇਵਾ ਦੀ ਖ਼ੂਬ ਪ੍ਰਸ਼ੰਸਾ ਕਰ ਰਹੇ ਹਨ | ਓਧਰ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਬੇਸ਼ੱਕ ਉਕਤ ਇਲਾਕਾ ਨਗਰ ਕੌਂਸਲ ਦੀ ਹਦੂਦ ਅੰਦਰ ਪੈਂਦਾ ਹੈ ਪਰ ਇਹ ਸੜਕ ਪੀ.ਡਬਲਯੂ. ਡੀ ਵਿਭਾਗ ਦੇ ਪ੍ਰਬੰਧ ਅਧੀਨ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਇਸ ਸੜਕ ਦਾ ਨਵ ਨਿਰਮਾਣ ਕਰਵਾਉਣ ਲਈ ਪੀ.ਡਬਲਯੂ. ਡੀ ਵਿਭਾਗ ਤੋਂ ਪ੍ਰਵਾਨਗੀ ਲੈ ਲਈ ਹੈ ਅਤੇ ਛੇਤੀ ਹੀ ਮਤਾ ਪਾਸ ਕਰਵਾ ਕੇ ਸੜਕ ਬਣਾ ਦਿੱਤੀ ਜਾਵੇਗੀ | ਇੱਥੇ ਦੱਸਣਯੋਗ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਵੱਖ-ਵੱਖ ਲਿੰਕ ਸੜਕਾਂ ਜਿਨ੍ਹਾਂ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਹੈ ਅਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਪ੍ਰੰਤੂ ਪੰਜਾਬ ਸਰਕਾਰ ਵਲੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਰਾਹਗੀਰ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਸੰਬੰਧੀ ਸਮਾਜਿਕ ਸੰਸਥਾਵਾਂ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਲੋਕਾਂ ਦੇ ਸਹਿਯੋਗ ਨਾਲ ਅਜਿਹੀਆਂ ਸੜਕਾਂ ਦੀ ਮੁਰੰਮਤ ਆਪਣੇ ਪੱਧਰ 'ਤੇ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮਾਪੇ-ਅਧਿਆਪਕ ਮਿਲਣੀ 'ਚ ਵਿਦਿਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਲਿਆ ਭਾਗ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਚਾਈਨਾ ਡੋਰ ਖ਼ਰੀਦਣ, ਵੇਚਣ ਤੇ ਸਟੋਰ ਕਰਨ 'ਤੇ ਲਗਾਈ ਪੂਰਨ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।