17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਸੀ ਪਠਾਣਾਂ 'ਚ ਦੀਵਾਲੀ ਦੀ ਧੂਮ ਬਾਜ਼ਾਰਾਂ 'ਚ ਖ਼ੂਬ ਰੌਣਕਾਂ

ਅਜੀਤ ਡੈਸਕ 23-10-2025
ਬਸੀ ਪਠਾਣਾਂ, 22 ਅਕਤੂਬਰ (ਐਚ.ਐਸ.ਗੌਤਮ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਸਥਾਨਕ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ਵਿਚ ਖ਼ੂਬ ਚਹਿਲ-ਪਹਿਲ ਵੇਖਣ ਨੂੰ ਮਿਲੀ | ਲੋਕਾਂ ਨੇ ਖੁੱਲ੍ਹ ਕੇ ਖ਼ਰੀਦਦਾਰੀ ਕੀਤੀ | ਹਲਵਾਈਆਂ, ਫਰੂਟ ਵਿਕੇ੍ਰਤਾਵਾਂ ਅਤੇ ਕੱਪੜੇ ਦੀਆਂ ਦੁਕਾਨਾਂ ਤੋਂ ਇਲਾਵਾ ਪਟਾਕਿਆਂ ਦੀਆਂ ਦੁਕਾਨਾਂ 'ਤੇ ਵੀ ਭਾਰੀ ਭੀੜ ਵਿਖਾਈ ਦਿੱਤੀ | ਵਪਾਰਕ ਗਤੀਵਿਧੀਆਂ ਜ਼ੋਰਾਂ 'ਤੇ ਰਹੀਆਂ | ਰਾਤ ਸਮੇਂ ਲੋਕਾਂ ਨੇ ਰਵਾਇਤੀ ਤਰੀਕੇ ਨਾਲ ਲਕਸ਼ਮੀ ਪੂਜਣ ਕੀਤਾ ਅਤੇ ਬਾਅਦ ਵਿਚ ਆਪਣੇ ਘਰਾਂ ਨੂੰ ਦੀਪਮਾਲਾ ਨਾਲ ਰੌਸ਼ਨ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਤੋਂ ਗੁਰੂ ਸਾਹਿਬਾਨ ਦੀ ਨਿਸ਼ਾਨੀਆਂ ਵਾਲੀ ਮਹਾਨ ਯਾਤਰਾ ਅੱਜ ਪਹੁੰਚੇਗੀ ਨਾਭਾ ਅਗਲੀ ਖ਼ਬਰ ਖੰਨਾ 'ਚ ਵੱਖ-ਵੱਖ ਸਥਾਨਾਂ 'ਤੇ ਬਾਬਾ ਵਿਸ਼ਵਕਰਮਾ ਦਾ ਆਗਮਨ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।