17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਹਰ ਵਰਗ ਲਈ ਪੇ੍ਰਰਨਾ ਸਰੋਤ-ਰਾਜੂ ਖੰਨਾ

ਅਜੀਤ ਡੈਸਕ 23-10-2025
ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਰਾਜੇਸ਼ ਸ਼ਰਮਾ)-ਅਮਲੋਹ ਰੋਡ ਸਥਿੱਤ ਏ.ਬੀ. ਮਸ਼ੀਨ ਟੂਲਜ਼ ਮੰਡੀ ਗੋਬਿੰਦਗੜ੍ਹ ਵਿਖੇ ਮੁੱਖ ਪ੍ਰਬੰਧਕ ਫੋਰਮੈਨ ਬਲਵੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ ਅਤੇ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਹੇਠ ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਗਟ ਤੇ ਪੂਜਾ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਸਮੇਤ ਕਿਰਤ ਦੇ ਦੇਵਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਵਿਧੀਪੂਰਵਕ ਪੂਜਾ ਕੀਤੀ | ਇਸ ਮੌਕੇ ਰਾਜੂ ਖੰਨਾ ਸਮੁਚੇ ਸਮਾਜ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਜੋ ਸੰਸਾਰ ਅੰਦਰ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਸਾਜ਼ੋ ਸਾਮਾਨ ਸਿਰਜਿਆ ਦਿਖਾਈ ਦੇ ਰਿਹਾ ਹੈ | ਉਹ ਕਿਰਤ ਦੇ ਦੇਵਤਾ ਭਗਵਾਨ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ | ਜਿਹੜਾ ਅੱਜ ਹਰ ਵਰਗ ਲਈ ਪੇ੍ਰਰਨਾ ਸਰੋਤ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਵਲੋਂ ਜਿੱਥੇ ਹੱਥੀਂ ਕੰਮ ਕਰਕੇ ਕਿਰਤ ਕਰਨ ਦਾ ਰਸਤਾ ਦਿਖਾਇਆ ਗਿਆ, ਉੱਥੇ ਹੱਥੀ ਮਿਹਨਤ ਨੂੰ ਸਭ ਤੋਂ ਉੱਤਮ ਵੀ ਦੱਸਿਆ ਹੈ | ਕਿਉਂਕਿ ਅੱਜ ਦੇ ਦੌਰ ਵਿਚ ਜੇਕਰ ਕਿਸੇ ਵਿਅਕਤੀ ਪਾਸ ਹੱਥੀਂ ਕੰਮ ਕਰਨ ਦਾ ਹੁਨਰ ਹੈ | ਉਹ ਕਦੇ ਵੀ ਭੁੱਖਾ ਨਹੀਂ ਮਰ ਸਕਦਾ ਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਵੀ ਸਹੀ ਢੰਗ ਨਾਲ ਕਰ ਸਕਦਾ ਹੈ | ਰਾਜੂ ਖੰਨਾ ਨੇ ਵਿਸ਼ਵਕਰਮਾ ਜੀ ਦੇ ਪੂਜਾ ਦਿਵਸ ਦੀਆਂ ਜਿੱਥੇ ਸਮੁੱਚੇ ਕਿਰਤੀਆਂ ਤੇ ਉਦਯੋਗਪਤੀਆਂ ਨੂੰ ਵਧਾਈ ਦਿੱਤੀ | ਉੱਥੇ ਉਨ੍ਹਾਂ ਫੋਰਮੈਨ ਬਲਵੀਰ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਸਾਬਕਾ ਕੌਂਸਲ ਪ੍ਰਧਾਨ ਸੁਖਵਿੰਦਰ ਸਿੰਘ ਭਾਂਬਰੀ, ਬੀਬੀ ਮਨਜੀਤ ਕੌਰ ਸਿੱਧੂ, ਨਾਜ਼ਰ ਸਿੰਘ ਸੰਤ ਨਗਰ, ਬਾਬਾ ਨਿਸ਼ਾਨ ਸਿੰਘ, ਜਥੇ. ਜਰਨੈਲ ਸਿੰਘ ਮਾਜਰੀ, ਬਲਜਿੰਦਰ ਸਿੰਘ ਸੇਖੋਂ, ਡਾ. ਭਲਵਿੰਦਰ ਸਿੰਘ ਗੋਗੀ, ਸੁਖਬੀਰ ਸਿੰਘ ਬਵਲਾ, ਰਾਜਵੀਰ ਸਿੰਘ ਸੌਂਟੀ, ਲਖਵਿੰਦਰ ਸਿੰਘ ਨਾਗਰਾ, ਡਾ. ਮਨਜੀਤ ਸਿੰਘ, ਸਾਬਕਾ ਸਰਪੰਚ ਸੁਖਬੀਰ ਸਿੰਘ ਡਡਹੇੜੀ, ਰਤਨ ਸਿੰਘ ਫੋਰਮੈਨ, ਮਨਜੀਤ ਸਿੰਘ ਫੋਰਮੈਨ, ਚਰਨਜੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਜਸਵੰਤ ਸਿੰਘ ਫੋਰਮੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਦਯੋਗਪਤੀ, ਮਜ਼ਦੂਰ ਤੇ ਕਿਰਤੀ ਮੌਜੂਦ ਸਨ |
ਪਿਛਲੀ ਖ਼ਬਰ ਬਲਾਕ ਭਾਦਸੋਂ-2 ਦੀਆਂ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ ਅਗਲੀ ਖ਼ਬਰ ਖਮਾਣੋਂ ਕਲਾਂ ਵਿਖੇ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਮੁੱਖ ਹਾਈਵੇਅ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।