ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਰਾਜੇਸ਼ ਸ਼ਰਮਾ)-ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮੌਕੇ ਸਥਾਨਕ ਮਾਡਲ ਟਾਊਨ ਵਿਖੇ ਸੇਵਕ ਪਿ੍ਥਵੀ ਸਿੰਘ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ | ਜਿਸ ਵਿਚ ਲੰਗਰ ਵਰਤਾਉਣ ਦੀ ਰਸਮੀ ਸ਼ੁਰੂਆਤ ਵਾਰਡ ਕੌਂਸਲਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਬਿੱਟੂ ਵਲੋਂ ਕੀਤੀ ਗਈ | ਇਸ ਲੰਗਰ ਦੀ ਸੇਵਾ ਮੁੱਖ ਪ੍ਰਬੰਧਕ ਪਿ੍ਥਵੀ ਸਿੰਘ ਵਲੋਂ ਹਰ ਸਾਲ ਆਪਣੇ ਪੱਧਰ 'ਤੇ ਕੀਤੀ ਜਾਂਦੀ ਹੈ | ਇਸ ਮੌਕੇ ਰਾਜਿੰਦਰ ਬਿੱਟੂ ਨੇ ਕਿਹਾ ਕਿ ਸਾਡਾ ਵਿਰਸਾ ਤੇ ਸਭਿਆਚਾਰ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਅਤੇ ਭੁੱਖੇ ਨੂੰ ਅੰਨ ਤੇ ਪਿਆਸੇ ਨੂੰ ਪਾਣੀ ਪਿਲਾਉਣਾ ਸਿਖਾਉਂਦਾ ਹੈ | ਅੱਜ ਦੀਵਾਲੀ ਤੇ ਵਿਸ਼ਵਕਰਮਾ ਦਿਵਸ 'ਤੇ ਅੰਨਕੁਟ ਮੌਕੇ ਲੰਗਰ ਲਗਾਇਆ ਗਿਆ | ਭੁੱਖੇ ਨੂੰ ਅੰਨ ਖਵਾਉਣਾ ਬਹੁਤ ਵਧੀਆ ਪੁੰਨ ਹੈ ਜਿਹੜੀ ਸੇਵਾ ਪਿ੍ਥਵੀ ਸਿੰਘ ਅਤੇ ਉਨ੍ਹਾਂ ਦੇ ਸੇਵਾਦਾਰ ਕਰ ਰਹੇ ਹਨ, ਉਹ ਵਧਾਈ ਦੇ ਪਾਤਰ ਹਨ | ਇਸ ਮੌਕੇ ਰਾਜ ਕੁਮਾਰ ਲਾਡੀ, ਦਿਲਪਿਆਰ ਭਾਂਬਰੀ, ਅਮਰੀਕ ਸਿੰਘ, ਫਾਰਮਨ ਧਰਮਪਾਲ, ਅਸ਼ੋਕ ਕੁਮਾਰ, ਤੀਰਥ ਸਿੰਘ, ਬਲਵਿੰਦਰ ਸਿੰਘ ਘੁੱਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ |