24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੋਵਰਧਨ ਪੂਜਾ ਦੇ ਸ਼ੁੱਭ ਮੌਕੇ 'ਤੇ ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਖੇ ਵਿਸ਼ਾਲ ਲੰਗਰ

ਅਜੀਤ ਡੈਸਕ 24-10-2025
ਮੰਡੀ ਗੋਬਿੰਦਗੜ੍ਹ, 23 ਅਕਤੂਬਰ (ਰਾਜੇਸ਼ ਸ਼ਰਮਾ)-ਸ੍ਰੀ ਕਿ੍ਸ਼ਨਾ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਸ੍ਰੀ ਕਿ੍ਸ਼ਨਾ ਗਊਸ਼ਾਲਾ ਦੇ ਸ੍ਰੀ ਰਾਧਾ ਕਿ੍ਸ਼ਨਾ ਗਊ ਮਾਤਾ ਮੰਦਿਰ ਦੇ ਪਰਿਸਰ ਵਿਚ ਗੋਵਰਧਨ ਪੂਜਾ ਦੇ ਸ਼ੁੱਭ ਮੌਕੇ 'ਤੇ ਲੰਗਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਗਊ ਮਾਤਾ ਅਤੇ ਸ੍ਰੀ ਰਾਧਾ ਕਿ੍ਸ਼ਨ ਦੀ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਨਾਰਾਇਣ ਸਿੰਗਲਾ ਨੇ ਪ੍ਰਸ਼ਾਦ ਚੜ੍ਹਾ ਕੇ ਵਿਸ਼ਾਲ ਲੰਗਰ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸ੍ਰੀ ਸਿੰਗਲਾ ਨੇ ਦੱਸਿਆ ਕਿ ਗੋਵਰਧਨ ਪੂਜਾ ਦੇ ਮੌਕੇ 'ਤੇ ਗਊਸ਼ਾਲਾ ਦੇ ਵਿਹੜੇ ਵਿਚ ਚਾਵਲ, ਹਲਵਾ, ਸਬਜ਼ੀਆਂ ਅਤੇ ਪੂਰੀ ਆਦਿ ਦੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਸੀ | ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਲੰਗਰ ਵਿਚ ਹਿੱਸਾ ਲਿਆ ਅਤੇ ਲੰਗਰ ਛਕਿਆ | ਇਸ ਮੌਕੇ ਪ੍ਰਧਾਨ ਨਰਾਇਣ ਸਿੰਗਲਾ, ਪ੍ਰਸ਼ੋਤਮ ਮਿੱਤਲ, ਸਤਪਾਲ ਗੋਇਲ, ਕਿ੍ਸ਼ਨਾ ਸਿੰਗਲਾ, ਰਾਜ ਗੋਇਲ, ਅਨੰਦ ਮਿੱਤਲ, ਸੁਸ਼ੀਲ ਮਿੱਤਲ, ਅਸ਼ੀਸ਼ ਸਿੰਗਲਾ, ਅਤੁਲ ਬਾਂਸਲ, ਨਰਿੰਦਰ ਭਾਟੀਆ, ਸਾਹਿਲ ਮਿੱਤਲ, ਰੋਹਿਤ ਸਿੰਗਲਾ, ਹਰਿੰਦਰ ਗੁਪਤਾ, ਯੋਗਰਾਜ ਸਿੰਗਲਾ, ਰਿੰਕੂ ਘਈ, ਨਰੇਸ਼ ਕਲਸੀ, ਸੋਨੂੰ ਰੌਣੀ, ਦਲਜੀਤ ਸਿੰਘ, ਰਮਨ ਧਾਲੀਵਾਲ, ਵਿਕਾਸ, ਸਾਹਿਲ ਠਾਕੁਰ, ਸੰਜੇ ਗਰਗ, ਮਾਨਿਕ, ਅਜੇ, ਲਲਿਤ ਕੁਮਾਰ, ਮਹਿੰਦਰ ਗੁਪਤਾ, ਸੁਰੇਸ਼ ਖੰਡੇਲਵਾਲ, ਠਾਕੁਰ ਕੇ.ਪੀ. ਸਿੰਘ, ਪਵਨ ਕੁਮਾਰ, ਨਰੇਸ਼ ਸ਼ਰਮਾ, ਬਲਬੀਰ ਖਾਨ, ਅਜੈ ਕੁਮਾਰ, ਸਾਹਿਲ ਠਾਕੁਰ, ਗੁਰਜੰਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਛੱਠ ਪੂਜਾ ਦੀ ਤਿਆਰੀ ਨੂੰ ਲੈ ਕੇ ਸਮਿਤੀ ਦੇ ਪ੍ਰਧਾਨ ਸੁਭਾਸ਼ ਵਰਮਾ ਨੇ ਸੂਏ ਦੀ ਸਫ਼ਾਈ ਸ਼ੁਰੂ ਕਰਵਾਈ ਅਗਲੀ ਖ਼ਬਰ ਚੇਅਰਮੈਨ ਢਿੱਲੋਂ ਵਲੋਂ ਖਿਡਾਰਨ ਅਮਨਦੀਪ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।