ਬਸੀ ਪਠਾਣਾਂ, 23 ਅਕਤੂਬਰ (ਐਚ.ਐਸ. ਗੌਤਮ)-ਧੀਮਾਨ ਬ੍ਰਾਹਮਣ ਸਭਾ ਬਸੀ ਪਠਾਣਾਂ ਵਲੋਂ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਦੀ ਅਗਵਾਈ ਹੇਠ ਵਿਸ਼ਵਕਰਮਾ ਮੰਦਰ ਵਿਚ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਡੇਰਾ ਬਾਬਾ ਪੁਸ਼ਪਾਨੰਦ ਉਦਾਸੀਨ ਪਿੰਡ ਮੁੱਲਾਂਪੁਰ ਦੇ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸੰਗਤਾਂ ਨੂੰ ਆਤਮਿਕ ਸਿੱਖਿਆ ਨਾਲ ਨਿਹਾਲ ਕੀਤਾ | ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਭਾਜਪਾ ਆਗੂ ਗੇਜਾ ਰਾਮ ਵਾਲਮੀਕੀ ਤੇ ਜਗਦੀਪ ਸਿੰਘ ਚੀਮਾ, ਕਾਂਗਰਸੀ ਆਗੂ ਡਾ. ਮਨੋਹਰ ਸਿੰਘ, ਕਿਸ਼ੋਰੀ ਲਾਲ ਚੁੱਘ, ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਭਾਜਪਾ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਸਮਾਜ ਸੇਵਕ ਅਸ਼ੋਕ ਟੁਲਾਨੀ, ਓਮ ਪ੍ਰਕਾਸ਼ ਤਾਂਗੜੀ ਨੇ ਸਾਰੇ ਧੀਮਾਨ ਭਾਈਚਾਰੇ ਨੂੰ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਸ਼ਿਲਪ ਦੇ ਦੇਵਤਾ ਹਨ, ਜਿਨ੍ਹਾਂ ਦੀ ਕਿਰਪਾ ਸਦਕਾ ਮਨੁੱਖਤਾ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਨਿਰਮਾਣ ਕਰਨ ਦੀ ਕਲਾ ਸਿੱਖੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਮਾਧਿਅਮ ਬਣਦੇ ਹਨ | ਅੰਤ ਵਿਚ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਵਲੋਂ ਸਮੂਹ ਮਹਿਮਾਨਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਣਧੀਰ ਧੀਮਾਨ ਮੀਤ ਪ੍ਰਧਾਨ, ਮਦਨਮੋਹਨ ਧੀਮਾਨ ਸਕੱਤਰ, ਗੁਰਚਰਨ ਦਾਸ ਖ਼ਜ਼ਾਨਚੀ, ਜੀਵਨ ਪ੍ਰਕਾਸ਼ ਮੀਤ ਸਕੱਤਰ, ਨਰਿੰਦਰ ਧੀਮਾਨ ਪ੍ਰਚਾਰ ਸਕੱਤਰ, ਗੋਪਾਲ ਪਨੇਸਰ ਸਲਾਹਕਾਰ, ਨੀਦਰ ਮੁੰਡੇ, ਨਰਵੀਰ ਧੀਮਾਨ ਜੋਨੀ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਮੋਹਨ ਜੀਤ, ਉਦੇ ਧੀਮਾਨ, ਅੰਕੁਰ ਧੀਮਾਨ, ਰੋਬਿਨ ਧੀਮਾਨ, ਨਿਤਿਨ ਧੀਮਾਨ, ਸੁਰਿੰਦਰ ਪਨੇਸਰ, ਸੰਦੀਪ ਧੀਮਾਨ, ਮੋਹਨ ਲਾਲ ਧੀਮਾਨ, ਸੁਸ਼ੀਲ ਮੁੰਡੇ, ਰੁਪਿੰਦਰ ਸੁਰਜਨ, ਪੰਡਿਤ ਰਾਜਿੰਦਰ ਭਨੋਟ, ਅਨੂਪ ਸਿੰਗਲਾ, ਬਲਵੀਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |