21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖਮਾਣੋਂ ਵਿਖੇ ਪਹੁੰਚੇ ਨਗਰ ਕੀਰਤਨ ਦਾ ਅਕਾਲੀ ਲੀਡਰਸ਼ਿਪ ਵਲੋਂ ਸਵਾਗਤ <br/>

ਅਜੀਤ ਡੈਸਕ 23-11-2025
ਖਮਾਣੋਂ, 22 ਨਵੰਬਰ (ਮਨਮੋਹਣ ਸਿੰਘ ਕਲੇਰ)-ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਖਮਾਣੋਂ ਪਹੁੰਚਣ 'ਤੇ ਹਲਕਾ ਬਸੀ ਪਠਾਣਾਂ ਦੀ ਅਕਾਲੀ ਲੀਡਰਸ਼ਿਪ ਵਲੋਂ ਭਰਵਾਂ ਸਵਾਗਤ ਕੀਤਾ | ਗੁਰਦੁਆਰਾ ਖਮਾਣੋਂ ਕਮਲੀ ਵਿਖੇ ਬਾਅਦ ਦੁਪਹਿਰ ਪਹੁੰਚੇ ਨਗਰ ਕੀਰਤਨ ਦਾ ਸਵਾਗਤ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਸੀ ਪਠਾਣਾਂ, ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ, ਅਮਰਜੀਤ ਸਿੰਘ ਗਰਚਾ ਜਨਰਲ ਸਕੱਤਰ ਖਮਾਣੋਂ ਸ਼ਹਿਰੀ, ਕੁਲਵਿੰਦਰ ਸਿੰਘ ਬਿਲਾਸਪੁਰ ਪ੍ਰਧਾਨ ਸਰਕਲ ਦਿਹਾਤੀ, ਮਨਪ੍ਰੀਤ ਸਿੰਘ ਮੰਪੀ, ਰਾਜੀਵ ਅਹੂਜਾ ਕੌਂਸਲਰ, ਗੁਰਮੀਤ ਸਿੰਘ ਨਾਨੋਵਾਲ ਸਰਕਲ ਪ੍ਰਧਾਨ ਨਾਨੋਵਾਲ, ਰਾਜਵੰਤ ਸਿੰਘ ਰਾਜੂ, ਸੁਦਾਗਰ ਸਿੰਘ ਭੁੱਟਾ, ਸੁਰਜੀਤ ਸਿੰਘ ਰਾਠੌਰ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪੰਜ ਪਿਆਰਿਆਂ 'ਤੇ ਫੱੁਲਾਂ ਦੀ ਵਰਖਾ ਕੀਤੀ ਗਈ | ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਜੀ.ਪੀ.ਐਸ. ਵਿਚ ਸਮਾਗਮ ਅਨੁਬੰਧਨ 2025 ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ ਅਗਲੀ ਖ਼ਬਰ ਮੀਡੀਆ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਵਰਕਸ਼ਾਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।