21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਾ. ਰਾਜਬੀਰ ਗੁਲੀਆ ਕੋਰਡੀਆ ਸੰਸਥਾ ਦੇ ਨਵੇਂ ਕੈਂਪਸ ਡਾਇਰੈਕਟਰ ਬਣੇ

ਅਹੁਦਾ ਸੰਭਾਲਣ ਮੌਕੇ ਡਾ. ਰਾਜਬੀਰ ਸਿੰਘ ਗੁਲੀਆ ਸੰਸਥਾ ਪ੍ਰਬੰਧਕਾਂ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 25-11-2025
ਸੰਘੋਲ, 24 ਨਵੰਬਰ (ਪਰਮਵੀਰ ਸਿੰਘ ਧਨੋਆ)-ਉੱਘੇ ਸਿੱਖਿਅਕ ਤੇ ਕਈ ਸੰਸਥਾਵਾਂ 'ਚ ਪ੍ਰਬੰਧਕੀ ਤੌਰ 'ਤੇ ਸੇਵਾ ਨਿਭਾਉਣ ਵਾਲੇ ਡਾ. ਰਾਜਬੀਰ ਗੁਲੀਆ ਨੂੰ ਕੋਰਡੀਆ ਗਰੁੱਪ ਆਫ਼ ਐਜੂਕੇਸ਼ਨ ਇੰਸਟੀਚਿਊਟਸ ਦਾ ਨਵਾਂ ਕੈਂਪਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਦਿਲਜੀਤ ਸਿੰਘ ਰਾਣਾ ਤੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਨੇ ਡਾ. ਗੁਲੀਆ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਆਉਣ ਨਾਲ ਕੋਰਡੀਆ ਸੰਸਥਾ ਹੋਰ ਤਰੱਕੀ ਅਤੇ ਉੱਚਾਈ ਪ੍ਰਾਪਤ ਕਰੇਗਾ | ਡਾ. ਗੁਲੀਆ ਨੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਇਸ ਸੰਸਥਾਨ 'ਚ ਤਨਦੇਹੀ ਨਾਲ ਸੇਵਾ ਨਿਭਾਉਣਗੇ ਅਤੇ ਉਹ ਸੰਸਥਾ ਦੀ ਤਰੱਕੀ ਦੇ ਲਈ ਲੰਬੇ ਸਮੇਂ ਤੱਕ ਸੇਵਾ ਕਰਨ ਦੇ ਚਾਹਵਾਨ ਹਨ | ਇਸ ਮੌਕੇ ਕੋਰਡੀਆ ਸੰਸਥਾ ਦੇ ਸਾਰੇ ਕਾਲਜਾਂ ਦੇ ਪਿ੍ੰਸੀਪਲ, ਵਿਭਾਗ ਤੇ ਪ੍ਰਬੰਧਨ ਮੁਖੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭੜੀ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।