ਫ਼ਤਹਿਗੜ੍ਹ ਸਾਹਿਬ, 3 ਦਸੰਬਰ (ਬਲਜਿੰਦਰ ਸਿੰਘ)-ਐੱਮ. ਜੀ. ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਅੰਜੂ ਕੌੜਾ ਤੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਯਤਨਾਂ ਸਦਕਾ ਸਰਬੱਤ ਦੇ ਭਲੇ ਅਤੇ ਸਕੂਲ ਦੀ ਚੜ੍ਹਦੀਕਲਾ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਉਪਰੰਤ ਰਾਗੀ ਜਥੇ ਅਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਪਾਠ ਦੇ ਜਾਪ ਵਿਚ ਹਿੱਸਾ ਲੈਣ ਵਾਲੀਆਂ ਬੀਬੀਆਂ ਨੂੰ ਟਰੱਸਟ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਟਰੱਸਟ ਦੇ ਪ੍ਰਧਾਨ ਸੀ.ਏ. ਮਨੀਸ਼ ਮੈਂਗੀ ਨੇ ਸਮੂਹ ਮੈਂਬਰਾਂ, ਸਟਾਫ਼ ਤੇ ਵਿਦਿਆਰਥਣਾਂ ਦਾ ਸਹਿਯੋਗ ਬਦਲੇ ਧੰਨਵਾਦ ਕੀਤਾ | ਇਸ ਮੌਕੇ ਉਪ ਪ੍ਰਧਾਨ ਪ੍ਰੋਫ਼ੈਸਰ ਅਸ਼ੋਕ ਸੂਦ, ਖ਼ਜ਼ਾਨਚੀ ਸੁਮਿਤ ਮੋਦੀ, ਮੈਨੇਜਰ ਪ੍ਰੋਫ਼ੈਸਰ ਨਰਿੰਦਰ ਸੂਦ ਅਤੇ ਪਿ੍ੰਸੀਪਲ ਅੰਜੂ ਕੌੜਾ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਸੀ ਸਾਂਝ, ਸਤਿਕਾਰ ਅਤੇ ਸੰਸਕਾਰਾਂ ਨਾਲ ਜੋੜਦੀਆਂ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਲਾਲਚ ਵੱਸ ਹੋ ਕੇ ਧਰਮ-ਪਰਿਵਰਤਨ ਕਰਨਾ ਗ਼ਲਤ ਹੈ, ਕਿਉਂਕਿ ਹਰ ਧਰਮ ਦੀ ਆਪਣੀ ਪਹਿਚਾਣ ਅਤੇ ਮਹੱਤਤਾ ਹੈ | ਇਸ ਸਮਾਗਮ ਵਿਚ ਟਰੱਸਟ ਦੇ ਪ੍ਰਧਾਨ ਸੀ. ਏ. ਰਾਜੀਵ ਦੱਤਾ, ਸੁਭਾਸ਼ ਸੂਦ, ਰਾਜਿੰਦਰ ਸੂਦ, (ਲੜਕੇ) ਸਕੂਲ ਦੇ ਮੈਨੇਜਰ ਤਰਸੇਮ ਖੁੱਲਰ, ਅਸ਼ੋਕਾ ਪਬਲਿਕ ਸਕੂਲ ਦੇ ਮੈਨੇਜਰ ਦਵਿੰਦਰ ਵਰਮਾ, ਟਰੱਸਟ ਮੈਂਬਰ ਪ੍ਰਵੀਨ ਸੂਰੀ, ਰਾਜਵੰਤ ਕੌਰ ਡਾਇਰੈਕਟਰ, ਵਿਜੈ ਵਰਮਾ ਤੇ ਨਰੇਸ਼ ਘਈ ਤੋਂ ਇਲਾਵਾ ਅਸ਼ੋਕਾ ਸਕੂਲ (ਲੜਕੇ) ਦੇ ਪਿ੍ੰਸੀਪਲ ਅਮਿਤ ਸ਼ਰਮਾ, ਜਸਵਿੰਦਰ ਕੌਰ, ਮਲਕੀਤ ਸਿੰਘ ਤੇ ਪਿ੍ੰਸੀਪਲ ਰਾਜ ਕੁਮਾਰ ਨੇ ਵੀ ਆਪਣੀ ਹਾਜ਼ਰੀ ਲਗਵਾਈ | ਇਸ ਤੋਂ ਇਲਾਵਾ ਦਾਨਵੀਰ ਸ਼ਖ਼ਸੀਅਤਾਂ ਵਿਚ ਸੰਜੇ ਸੂਦ, ਬਲਵਿੰਦਰ ਗੁਪਤਾ, ਬੰਸੀ ਲਾਲ, ਤਿਲਕ ਪੁਰੀ, ਭੂਸ਼ਣ ਸ਼ਸ਼ੀ ਸਾਬਕਾ ਕੌਂਸਲਰ, ਅਤਰੀ ਜੋਸ਼ੀ, ਪੇਰੈਂਟਸ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤੀ ਵੀ ਹਾਜ਼ਰ ਸਨ |